ਮੁੰਬਈ: ਅੱਜ ਬਾਕਸ ਆਫਿਸ ‘ਤੇ ਜੌਨ ਅਬ੍ਰਾਹਮ ਤੇ ਅਨਿਲ ਕਪੂਰ ਸਟਾਰਰ ਫ਼ਿਲਮ ‘ਪਾਗਲਪੰਤੀ’ ਰਿਲੀਜ਼ ਹੋ ਰਹੀ ਹੈ। ਪਹਿਲਾਂ ਇਸ ਫ਼ਿਲਮ ਨਾਲ ‘ਯੇ ਸਾਲੀ ਆਸ਼ਿਕੀ’ ਵੀ ਰਿਲੀਜ਼ ਹੋਣੀ ਸੀ, ਪਰ ਬਾਅਦ ‘ਚ ਉਸ ਦੀ ਰਿਲੀਜ਼ ਡੇਟ ਨੂੰ ਅੱਗੇ ਖਿਸਕਾ ਦਿੱਤਾ ਗਿਆ। ਹੁਣ ਅੱਜ ਸਿਰਫ ਇੱਕ ਹੀ ਫ਼ਿਲਮ ਰਿਲੀਜ਼ ਹੋ ਰਹੀ ਹੈ। ਇਹ ਇੱਕ ਮਲਟੀਸਟਾਰਰ ਫ਼ਿਲ਼ਮ ਹੈ ਜਿਸ ਦਾ ਡਾਇਰੈਕਸ਼ਨ ਅਨੀਜ ਬਜਮੀ ਨੇ ਕੀਤਾ ਹੈ।



ਫ਼ਿਲਮ ਦੇ ਟ੍ਰੇਲਰ ਨੂੰ ਫੈਨਸ ਤੋਂ ਚੰਗਾ ਰਿਸਪਾਂਸ ਮਿਲਿਆ ਸੀ। ਫ਼ਿਲਮ ‘ਚ ਜੌਨ ਅਬ੍ਰਾਹਮ, ਅਨਿਲ ਕਪੂਰ, ਅਰਸ਼ਦ ਵਾਰਸੀ ਪੁਲਕਿਤ ਸਮਰਾਟ, ਇਲੀਆਨਾ ਡਿਕਰੂਜ਼, ਉਰਵਸ਼ੀ ਰਾਊਤੇਲਾ, ਕਿਰਤੀ ਖਰਬੰਦਾ ਤੇ ਸੌਰਭ ਸ਼ੁਕਲਾ ਨਜ਼ਰ ਆ ਰਹੇ ਹਨ। ਹੁਣ ਅੱਜ ਫ਼ਿਲਮ ਰਿਲੀਜ਼ ਹੋ ਗਈ ਹੈ।


ਫ਼ਿਲਮ ਵੇਖਣ ਤੋਂ ਪਹਿਲਾ ਪੜ੍ਹ ਲਓ ਇਸ ਦੇ ਰਿਵਿਊਜ਼:

ਨਵਭਾਰਤ ਟਾਈਮਸ: ਇਸ ਫ਼ਿਲਮ ‘ਚ ਕਾਮੇਡੀ ਦਾ ਤੜਕਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਫ਼ਿਲਮ ਦੇਖ ਕੇ ਅਜਿਹਾ ਲੱਗਦਾ ਨਹੀਂ ਹੈ। ਫ਼ਿਲਮ ‘ਚ ਜੌਨ ਦਾ ਇੱਕ ਡਾਇਲੌਗ ਹੈ, ਹਰ ਇੱਕ ਗੱਲ ਦਾ ਮਤਲਬ ਹੋਵੇ ਜ਼ਰੂਰੀ ਨਹੀਂ। ਫ਼ਿਲਮ ਨੂੰ ਵੇਖ ਕੇ ਵੀ ਕੁਝ ਅਜਿਹਾ ਹੀ ਲੱਗਦਾ ਹੈ। ਫ਼ਿਲਮ ‘ਚ ਜ਼ਬਰਦਸਤ ਸਟਾਰਕਾਸਟ ਹੋਣ ਤੋਂ ਬਾਅਦ ਵੀ ਫ਼ਿਲਮ ਕੁਝ ਖਾਸ ਕਮਾਲ ਨਹੀਂ ਕਰ ਪਾਈ।

ਗਲਫ ਨਿਊਜ਼: ਇਸ ਫ਼ਿਲਮ ਨੂੰ ਇੱਕ ਕੰਫਿਊਜ਼ਿੰਗ ਫ਼ਿਲਮ ਦੱਸਦੇ ਹੋਏ ਕਮਜ਼ੋਰ ਕੋਸ਼ਿਸ਼ ਦੱਸਿਆ ਗਿਆ ਹੈ। ਫ਼ਿਲਮ ‘ਚ ਕਾਮੇਡੀ ਦੇ ਪੰਚ ਵੀ ਪੁਰਾਣੇ ਹੀ ਹਨ। ਤੁਹਾਨੂੰ ਕਾਮੇਡੀ ਦੇ ਲਿਹਾਜ਼ ਤੋਂ ਕੁਝ ਨਿਵੇਕਲਾਪਣ ਨਹੀਂ ਆ ਰਿਹਾ। ਇਸ ਦੇ ਨਾਲ ਫ਼ਿਲਮ ‘ਚ ਵੱਡੀ ਸਟਾਰ ਕਾਸਟ ਹੋਣ ਦੇ ਚੱਲਦੇ ਕਹਾਣੀ ਕੰਨਫਿਊਜ਼ ਕਰਦੀ ਹੈ।

ਫ਼ਿਲਮ ਦਾ ਡਾਇਰੈਕਸ਼ਨ ਅਨੀਸ ਬਜ਼ਮੀ ਨੇ ਕੀਤਾ ਹੈ ਜੋ ਇਸ ਤੋਂ ਪਹਿਲਾਂ ਕਈ ਸੁਪਰਹਿੱਟ ਕਾਮੇਡੀ ਫ਼ਿਲਮਾਂ ਦੇ ਚੁੱਕਿਆਂ ਹਨ।