ਮੁੰਬਈ: ਜਾਨ ਅਬਰਾਹਿਮ ਦੀ ਫ਼ਿਲਮ 'ਪਰਮਾਣੂ: ਦ ਸਟੋਰੀ ਆਫ਼ ਪੋਖਰਣ' ਨੇ ਰਿਲੀਜ਼ ਤੋਂ ਦੂਜੇ ਦਿਨ ਹੀ ਬਾਕਸ ਆਫਿਸ 'ਤੇ ਮਜ਼ਬੂਤ ਪਕੜ ਬਣਾ ਲਈ ਹੈ।


ਜਿੱਥੇ ਫਿਲਮ ਨੇ ਪਹਿਲੇ ਦਿਨ 4.82 ਕਰੋੜ ਰੁਪਏ ਦੀ ਕਮਾਈ ਕੀਤੀ ਉਥੇ ਹੀ ਦੂਜੇ ਦਿਨ ਫ਼ਿਲਮ ਦੀ ਕਮਾਈ ਵਧ ਕੇ 7.64 ਕਰੋੜ ਰੁਪਏ 'ਤੇ ਪਹੁੰਚ ਗਈ।

ਇਹ ਅੰਕੜੇ ਫਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਆਪਣੇ ਟਵਿੱਟਰ 'ਤੇ ਸਾਂਝੇ ਕੀਤੇ ਹਨ। ਪਹਿਲੇ ਦੋ ਦਿਨਾਂ 'ਚ ਫ਼ਿਲਮ ਦੀ ਕਮਾਈ 12.46 ਕਰੋੜ ਹੋ ਗਈ ਹੈ। ਹਾਲਾਂਕਿ ਤਰਨ ਆਦਰਸ਼ ਨੇ ਇਹ ਵੀ ਅੰਦਾਜ਼ਾ ਲਾਇਆ ਕਿ ਐਤਵਾਰ ਨੂੰ ਆਈਪੀਐਲ ਦਾ ਫਾਈਨਲ ਹੋਣ ਕਾਰਨ ਬਾਕਸ ਆਫਿਸ 'ਤੇ ਫਿਲਮ ਨੂੰ ਨੁਕਸਾਨ ਪਹੁੰਚ ਸਕਦਾ ਹੈ।

https://twitter.com/taran_adarsh/status/1000597032418000898

ਦੱਸ ਦਈਏ ਕਿ 'ਪਰਮਾਣੂ: ਦ ਸਟੋਰੀ ਆਫ਼ ਪੋਖਰਨ' ਭਾਰਤ 'ਚ 1935 ਸਕਰੀਨਜ਼ 'ਤੇ ਰਿਲੀਜ਼ ਹੋਈ ਹੈ। ਫ਼ਿਲਮ 'ਚ ਜਾਨ ਅਬਰਾਹਿਮ, ਬੋਮਨ ਇਰਾਨੀ ਤੇ ਡਾਇਨਾ ਪੇਂਟੀ ਜਿਹੇ ਕਲਾਕਾਰ ਅਹਿਮ ਭੂਮਿਕਾਵਾਂ 'ਚ ਹਨ। ਸਮੀਖੀਅਕਾਂ ਨੇ ਇਸ ਫਿਲਮ ਨੂੰ ਬਿਹਤਰੀਨ ਕਰਾਰ ਦਿੱਤਾ ਹੈ।