ਮੁੰਬਈ: ਬਾਲੀਵੁੱਡ ਅਦਾਕਾਰਾ ਗੀਤਾ ਕਪੂਰ ਦੀ ਮੌਤ ਹੋ ਗਈ ਹੈ। ਗੀਤਾ ਨੇ ਸ਼ਨੀਵਾਰ ਸਵੇਰੇ ਬਿਰਧ ਆਸ਼ਰਮ 'ਚ ਆਖਰੀ ਸਾਹ ਲਏ। 67 ਸਾਲ ਗੀਤਾ ਕਪੂਰ ਨੂੰ ਪਿਛਲੇ ਸਾਲ ਉਨ੍ਹਾਂ ਦੇ ਧੀ-ਪੁੱਤ ਨੇ ਘਰੋਂ ਕੱਢ ਦਿੱਤਾ ਸੀ ਜਿਸ ਤੋਂ ਬਾਅਦ ਉਹ ਇੱਕ ਬਿਰਧ ਆਸ਼ਰਮ 'ਚ ਰਹਿ ਰਹੀ ਸੀ।


'ਪਾਕੀਜ਼ਾ' ਫ਼ਿਲਮ ਨਾਲ ਨਾਮਣਾ ਖੱਟਣ ਵਾਲੀ ਗੀਤਾ ਕਪੂਰ ਨੇ 100 ਤੋਂ ਵੀ ਵੱਧ ਫਿਲਮਾਂ 'ਚ ਕੰਮ ਕੀਤਾ, ਪਰ ਜ਼ਿੰਦਗੀ ਦੇ ਅੰਤਮ ਪੜਾਅ 'ਤੇ ਉਨ੍ਹਾਂ ਨੂੰ ਸੁਖ ਨਾ ਨਸੀਬ ਹੋਇਆ।

ਦੱਸ ਦਈਏ ਕਿ ਗੀਤਾ ਕਪੂਰ ਦਾ ਬੇਟਾ ਪੇਸ਼ੇ ਤੋਂ ਕੋਰੀਓਗ੍ਰਾਫਰ ਹੈ ਜਦਕਿ ਬੇਟੀ ਏਅਰ ਹੋਸਟੈਸ ਹੈ। ਆਪਣੇ ਬੱਚਿਆਂ ਵੱਲੋਂ ਘਰੋਂ ਕੱਢੇ ਜਾਣ ਤੋਂ ਬਾਅਦ ਫ਼ਿਲਮ ਨਿਰਮਾਤਾ ਰਮੇਸ਼ ਤੈਰਾਨੀ ਤੇ ਪੰਡਿਤ ਉਨ੍ਹਾਂ ਦੀਆਂ ਦਵਾਈਆਂ ਦਾ ਖਰਚਾ ਚੁੱਕਦੇ ਸਨ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਗੀਤਾ ਕਪੂਰ ਦੀਆਂ ਅੰਤਿਮ ਰਸਮਾਂ ਹੋਣਗੀਆਂ।