ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਜਲਦੀ ਹੀ ਨਿਤੇਸ਼ ਤਿਵਾੜੀ ਦੀ ਅਗਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਫ਼ਿਲਮ ਲਈ ਸਾਜਿਦ ਨਾਡਿਆਡਵਾਲਾ ਨੇ ਫੋਕਸ ਸਟਾਰ ਸਟੂਡੀਓ ਨਾਲ ਹੱਥ ਮਿਲਾ ਲਿਆ ਹੈ। ਕੁਝ ਦਿਨ ਪਹਿਲਾਂ ਇਸ ਗੱਲ ਦਾ ਖੁਲਾਸਾ ਹੋਇਆ ਹੈ। ਕਹਾਣੀ ਅੱਜ ਦੇ ਨੌਜਵਾਨ ਪੀੜੀ ਬਾਰੇ ਹੋਵੇਗੀ। ਇਸ ਫ਼ਿਲਮ ‘ਚ ਸੁਸ਼ਾਂਤ ਇੱਕ ਇੰਜਨੀਅਰ ਸਟੂਡੈਂਟ ਦਾ ਰੋਲ ਪਲੇ ਕਰਨਗੇ।




ਨਿਤੇਸ਼ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ ਕਿ ‘ਕਹਾਣੀ ਜਿਸ ਨੂੰ ਮੈਂ ਕਹਿਣ ਲਈ ਬੇਹੱਦ ਉਤਸ਼ਾਹਿਤ ਹਾਂ। ਮੇਰੀ ਨਵੀਂ ਫ਼ਿਲਮ 30 ਨਵੰਬਰ 2019 ਨੂੰ ਰਿਲੀਜ਼ ਹੋਵੇਗੀ। ਜਲਦੀ ਹੀ ਇਸ ਦੀ ਕਾਸਟ ਦਾ ਐਲਾਨ ਕਰ ਦਿੱਤਾ ਜਾਵੇਗਾ’।



ਨਿਤੇਸ਼ ਦੇ ਟਵੀਟ ਤੋਂ ਪਹਿਲਾ ਹੀ ਖ਼ਬਰਾਂ ਸ਼ੁਰੂ ਹੋ ਗਈਆਂ ਸੀ ਕਿ ਫ਼ਿਲਮ ‘ਚ ਸ਼ੁਸ਼ਾਂਤ ਸਿੰਘ ਨਾਲ ਬਾਗੀ-2 ਦੀ ਐਕਟਰਸ ਦਿਸ਼ਾ ਪਟਾਨੀ ਨਜ਼ਰ ਆਵੇਗੀ, ਪਰ ਹੁਣ ਖ਼ਬਰ ਹੈ ਕਿ ਇਸ ਫ਼ਿਲਮ ‘ਚ ਦਿਸ਼ਾ ਨਹੀਂ ਸਗੋਂ ਸ਼ਰਧਾ ਕਪੂਰ ਨਜ਼ਰ ਆਵੇਗੀ। ਸ਼ਰਧਾ ਨੇ ਪਿਛਲੇ ਦਿਨੀਂ ਨਿਤੇਸ਼ ਨਾਲ ਕਈਨ ਵਾਰ ਮੁਲਾਕਾਤ ਕੀਤੀ ਹੈ ਤੇ ਹੁਣ ਸ਼ਰਧਾ ਦਾ ਸਿਰਫ ਪੇਪਰ ਵਰਕ ਬਾਕੀ ਹੈ।



ਸ਼ਰਧਾ ਇਸ ਫ਼ਿਲਮ ਲਈ ਬਿਲਕੁਲ ਤਿਆਰ ਹੈ। ਫਿਲਹਾਲ ਉਹ ਸਾਹੋ ਤੇ ਬੱਤੀ ਗੂਲ ਮੀਟਰ ਚਾਲੂ ਦੀ ਸ਼ੂਟਿੰਗ ‘ਚ ਬਿਜ਼ੀ ਹੈ। ਉਧਰ ਸ਼ੁਸ਼ਾਂਤ ਸਿੰਘ ਵੀ ਫ਼ਿਲਮ ਕੇਦਾਰਨਾਥ ਦੀ ਸ਼ੁਟਿੰਗ ਕਰ ਰਹੇ ਹਨ। ਨਿਤੇਸ਼ ਦੀ ਫ਼ਿਲਮ ਦੀ ਸ਼ੂਟਿੰਗ ਇਸੇ ਸਾਲ ਨਵੰਬਰ ‘ਚ ਸ਼ੁਰੂ ਹੋ ਜਾਵੇਗੀ। ਫ਼ਿਲਮ ਦੇ ਦੋਨੋਂ ਸਟਾਰਸ ਨੂੰ ਆਪਣੀ 2-3 ਮਹੀਨਿਆਂ ਦੀ ਡੇਟਸ ਨਿਤੇਸ਼ ਲਈ ਹੀ ਰੱਖਣੀਆਂ ਪੈਣਗੀਆਂ।