ਮੁੰਬਈ: ਅੱਜਕੱਲ੍ਹ ਆਲਿਆ ਭੱਟ ਤੇ ਰਣਬੀਰ ਕਪੂਰ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸੁਰਖੀਆਂ ‘ਚ ਹਨ। ਦੋਵੇਂ ਕਈ ਥਾਂਵਾਂ ‘ਤੇ ਇਕੱਠੇ ਨਜ਼ਰ ਆਉਂਦੇ ਹਨ। ਸਿਰਫ ਇਹੀ ਨਹੀਂ ਰਣਬੀਰ ਕਪੂਰ ਨਾਲ ਆਉਣ ਤੋਂ ਬਾਅਦ ਲੱਗਦਾ ਹੈ ਆਲਿਆ ਨੇ ਆਪਣੇ ਪੁਰਾਣੇ ਦੋਸਤ ਸਿਧਾਰਥ ਮਲਹੋਤਰਾ ਨਾਲ ਦੋਸਤੀ ਨੂੰ ਬਿਲਕੁਲ ਖ਼ਤਮ ਕਰਨ ਦੀ ਤਿਆਰੀ ਕਰ ਲਈ ਹੈ।




ਆਲਿਆ ਹੁਣ ਨਾ ਤਾਂ ਸਿਧਾਰਥ ਨਾਲ ਗੱਲ ਕਰਦੀ ਹੈ ਤੇ ਨਾ ਹੀ ਉਸ ਨਾਲ ਸਕ੍ਰੀਨ ਸ਼ੇਅਰ ਕਰਨਾ ਚਾਹੁੰਦੀ ਹੈ। ਇਹ ਤਾਂ ਸਭ ਜਾਣਦੇ ਹਨ ਕਿ ਕਰਨ ਦੀ 'ਸਟੂਡੈਂਟ ਆਫ ਦ ਈਅਰ' ਦਾ ਸੈਕਿੰਡ ਪਾਰਟ ਬਣ ਰਿਹਾ ਹੈ। ਇਸ ਨੂੰ ਕਰਨ ਨਹੀਂ ਪੁਨੀਤ ਮਲਹੋਤਰਾ ਡਾਇਰੈਕਟ ਕਰ ਰਹੇ ਹਨ। ਫ਼ਿਲਮ ‘ਚ ਵਰੁਣ ਸਿਧਾਰਥ ਦਾ ਕੈਮਿਓ ਰੋਲ ਵੀ ਹੈ।



ਇਸ ਫ਼ਿਲਮ ‘ਚ ਕਰਨ ਪੁਰਾਣੀ ਕਾਸਟ ਨੂੰ ਲੈ ਕੇ ਸਪੈਸ਼ਲ ਸੌਂਗ ਸ਼ੂਟ ਕਰਨਾ ਚਾਹੁੰਦਾ ਹੈ। ਆਲਿਆ ਆਪਣੇ ਐਕਸ-ਬੁਆਏਫੈਂਡ ਨਾਲ ਸਕ੍ਰੀਨ ਸ਼ੇਅਰ ਕਰਨ ‘ਚ ਨਖ਼ਰੇ ਕਰ ਰਹੀ ਹੈ। ਆਲਿਆ ਤਾਂ ਕਿਸੇ ਸਮੇਂ ਸਿਧਾਰਥ ਨਾਲ ਵਿਆਹ ਕਰਨ ਲਈ ਵੀ ਤਿਆਰ ਸੀ। ਨਾਲ ਹੀ ਦੋਵਾਂ ਦਾ ਰਿਸ਼ਤਾ 5 ਸਾਲ ਤੱਕ ਹੀ ਚੱਲ ਸਕਿਆ।



ਪਿਛਲੇ ਸਾਲ ਦੋਵੇਂ ਸ਼ਾਹਰੁਖ ਦੀ ਬਰਥਡੇ ਪਾਰਟੀ ‘ਚ ਇਕੱਠੇ ਨਜ਼ਰ ਆਏ ਸੀ। ਇਸ ਤੋਂ ਬਾਅਦ ਆਲਿਆ ਤੇ ਰਣਬੀਰ ‘ਚ ਨਜ਼ਦੀਕੀ ਵਧਣ ਲੱਗ ਗਈ। ਹੁਣ ਇਹ ਦੋਵੇਂ ਜਿੱਥੇ ਵੀ ਨਜ਼ਰ ਆਉਂਦੇ ਹਨ, ਇਕੱਠੇ ਹੀ ਨਜ਼ਰ ਆਉਂਦੇ ਹਨ। ਫੇਰ ਚਾਹੇ ਉਹ ਆਲਿਆ ਦੀ ਫ਼ਿਲਮ ਦੀ ਸਕ੍ਰੀਨਿੰਗ ਹੋਵੇ ਜਾਂ ਹੋਵੇ ਸੋਨਮ ਦੀ ਵੈਡਿੰਗ ਰਿਸੈਪਸ਼ਨ।