ਮੁੰਬਈ: ਕੋਰੀਓਗ੍ਰਾਫਰ ਤੇ ਡਾਇਰੈਕਟਰ ਫਰਾਹ ਖਾਨ ਅੱਜਕਲ੍ਹ ਆਰਾਮ ਫਰਮਾ ਰਹੀ ਹੈ। ਇਸ ਦਾ ਕਾਰਨ ਉਸ ਦੀ ਟੁੱਟੀ ਲੱਤ ਹੈ। ਇਸ ਦੇ ਚੱਲਦਿਆਂ ਪਿਛਲੇ ਕੁਝ ਦਿਨਾਂ ਤੋਂ ਵੱਖ-ਵੱਖ ਸਟਾਰਸ ਪਹੁੰਚੇ। ਸਟਾਰਸ ਨੇ ਫਰਾਹ ਨੂੰ ਉਸ ਦੀ ਵਹੀਲਚੇਅਰ ‘ਤੇ ਬੈਠ ਕੇ ਹਸਾਉਣ ਦੀ ਕੋਸ਼ਿਸ਼ ਕੀਤੀ।


https://www.instagram.com/p/Bi1SkUtB0ts/?taken-by=farahkhankunderhttps://www.instagram.com/p/BiWjysEhO-6/?taken-by=farahkhankunder

ਹਾਲ ਹੀ ‘ਚ ਟੀਵੀ ਸਟਾਰਸ ਕ੍ਰਿਸ਼ਮਾ ਤੰਨਾ ਵੀ ਫਰਾਹ ਖਾਨ ਨੂੰ ਮਿਲਣ ਉਸ ਦੇ ਘਰ ਗਈ। ਉੱਥੇ ਉਸ ਨੇ ਵਹੀਲਚੇਅਰ ‘ਤੇ ਬੈਠ ਕੇ ਸ਼੍ਰੀਦੇਵੀ ਦੇ ਗਾਣੇ ‘ਮੈਂ ਤੇਰੀ ਦੁਸ਼ਮਨ’ ‘ਤੇ ਨਾਗਿਨ ਡਾਂਸ ਕੀਤਾ। ਕ੍ਰਿਸ਼ਮਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਆਪਣੀ ਐਕਟਿੰਗ ਦਾ ਹੁਨਰ ਦਿਖਾ ਚੁੱਕੀ ਹੈ। ਹੁਣ ਜਲਦੀ ਹੀ ਉਹ ਕਲਰਸ ਟੀਵੀ ਦੇ ਸ਼ੋਅ ‘ਨਾਗਿਨ-3’ ‘ਚ ਨਜ਼ਰ ਆਵੇਗੀ। ਇਹ ਸੀਰੀਅਲ 2 ਜੂਨ ਤੋਂ ਆਨ-ਏਅਰ ਹੋਣ ਜਾ ਰਿਹਾ ਹੈ।

[embed]https://www.instagram.com/p/BjNB_3dhHrc/?taken-by=farahkhankunder[/embed]

[embed]https://www.instagram.com/p/BjO9lSNhK3o/?taken-by=farahkhankunder[/embed]

ਕ੍ਰਿਸ਼ਮਾ ਉਂਝ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੈ ਤੇ ਆਏ ਦਿਨ ਸੈੱਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੀ ਰਹਿੰਦੀ ਹੈ। ਫਰਾਹ ਨੂੰ ਮਿਲਣ ਕ੍ਰਿਸ਼ਮਾ ਤੋਂ ਪਹਿਲਾਂ ਗੁਰਮੀਤ ਚੌਧਰੀ, ਮਿੰਨੀ ਮਾਥੁਰ, ਅਨਿਲ ਕਪੂਰ, ਸ਼ਾਹਿਦ ਕਪੂਰ , ਕਰਨ ਵਾਹੀ ਜਿਹੇ ਸਟਾਰਸ ਗਏ ਸੀ।

https://www.instagram.com/p/BjJ2gRShCm_/?taken-by=farahkhankunder

https://www.instagram.com/p/BiZSNUZBAM5/?taken-by=farahkhankunder

https://www.instagram.com/p/BiUUnNXBs8l/?taken-by=farahkhankunder