ਮੁੰਬਈ: 30 ਮਈ ਨੂੰ ਰਣਬੀਰ ਕਪੂਰ ਦੀ ਫ਼ਿਲਮ ‘ਸੰਜੂ’ ਦਾ ਟ੍ਰੇਲਰ ਰਿਲੀਜ਼ ਹੋਣ ਵਾਲਾ ਹੈ। ਇਸ ਫ਼ਿਲਮ ਦਾ ਡਾਇਰੈਕਸ਼ਨ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਤੇ ਟ੍ਰੇਲਰ ਤੋਂ ਪਹਿਲਾਂ ਰਾਜਕੁਮਾਰ ਇੱਕ-ਇੱਕ ਕਰਕੇ ਫ਼ਿਲਮ ਦੇ ਕਿਰਦਾਰਾਂ ਨੂੰ ਰੂ-ਬਰੂ ਕਰਾ ਰਹੇ ਹਨ।




ਬੀਤੇ ਦਿਨੀਂ ਰਾਜਕੁਮਾਰ ਨੇ ਸੋਨਮ ਕਪੂਰ ਤੇ ਰਣਬੀਰ ਕਪੂਰ ਦਾ ਪੋਸਟਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ। ਇਸ ਫ਼ਿਲਮ ਨਾਲ ਉਹ ਸੰਜੇ ਦੱਤ ਦੀ 57 ਸਾਲ ਦੀ ਕਹਾਣੀ ਦੇ ਕੁਝ ਮੁੱਖ ਹਿੱਸੇ ਆਪਣੀ ਫ਼ਿਲਮ ‘ਚ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਹੁਣ ਕੁਝ ਦੇਰ ਪਹਿਲਾਂ ਹੀ ਰਾਜਕੁਮਾਰ ਨੇ ਫ਼ਿਲਮ ਦਾ ਇੱਕ ਹੋਰ ਪੋਸਟਰ ਪੋਸਟ ਕੀਤਾ ਹੈ ਜਿਸ ‘ਚ ਉਸ ਨੇ ਪਰੇਸ਼ ਰਾਵਲ ਤੇ ਰਣਬੀਰ ਕਪੂਰ ਨੂੰ ਦਿਖਾਇਆ ਹੈ। ਪਰੇਸ਼ ਰਾਵਲ ਫ਼ਿਲਮ ‘ਚ ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਦਾ ਰੋਲ ਕਰਦੇ ਨਜ਼ਰ ਆਉਣਗੇ। ਜੇ ਗੱਲ ਕੀਤੀ ਜਾਵੇ ਪੋਸਟਰ ਦੀ ਤਾਂ ਇਸ ‘ਚ ਰਣਬੀਰ ਕੁਝ ਡਰੇ ਹੋਏ ਨਜ਼ਰ ਆ ਰਹੇ ਹਨ ਤੇ ਪਰੇਸ਼ ਨੇ ਉਨ੍ਹਾਂ ਨੂੰ ਗਲ ਨਾਲ ਲਾਇਆ ਹੋਇਆ ਹੈ। ਪੋਸਟਰ ‘ਚ ਪਿਓ-ਪੁੱਤਰ ਦੀ ਬਾਊਡਿੰਗ ਸਾਫ ਨਜ਼ਰ ਆ ਰਹੀ ਹੈ।



ਫ਼ਿਲਮ 29 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ ਜਿਸ ‘ਚ ਰਣਬੀਰ ਤੋਂ ਇਲਾਵਾ ਸੋਨਮ ਕਪੂਰ, ਅਨੁਸ਼ਕਾ ਸ਼ਰਮਾ, ਮਨੀਸ਼ਾ ਕੋਇਰਾਲਾ, ਪਰੇਸ਼ ਰਾਵਲ, ਵਿੱਕੀ ਕੋਸ਼ਲ ਜਿਹੇ ਸਟਾਰਸ ਨਜ਼ਰ ਆਉਣਗੇ। ਹੁਣ ਤੱਕ ਫ਼ਿਲਮ ਦਾ ਸਿਰਫ ਟੀਜ਼ਰ ਰਿਲੀਜ਼ ਹੋਈਆ ਹੈ ਜਿਸ ਨੂੰ ਔਡੀਅੰਸ ਵੱਲੋਂ ਕਾਫੀ ਵਧੀਆ ਰਿਸਪਾਂਸ ਮਿਲਿਆ ਹੈ। ਸੰਜੇ ਦੱਤ ਤੇ ਰਣਬੀਰ ਦੇ ਫੈਨਸ ਵੀ ਦੋਵਾਂ ਨੂੰ ਸਕ੍ਰੀਨ ‘ਤੇ ਦੇਖਣ ਲਈ ਕਾਫੀ ਉਤਸ਼ਾਹਤ ਹਨ।