ਨਹੀਂ ਮਾਰਿਆ ਫੈਨ ਨੂੰ ਥੱਪੜ : ਜੌਨ
ਏਬੀਪੀ ਸਾਂਝਾ | 01 Oct 2016 12:49 PM (IST)
ਅਦਾਕਾਰ ਜੌਨ ਅਬਰਾਹਮ 'ਤੇ ਇਲਜ਼ਾਮ ਹੈ ਕਿ 'ਫੋਰਸ 2' ਦੇ ਟ੍ਰੇਲਰ ਲਾਂਚ ਦੇ ਮੌਕੇ ਉਹਨਾਂ ਨੇ ਇੱਕ ਫੈਨ ਦੇ ਥੱਪੜ ਜੜਿਆ ਹੈ। ਪਰ ਜੌਨ ਨੇ ਇਹਨਾਂ ਖਬਰਾਂ ਨੂੰ ਝੂਠਾ ਕਿਹਾ ਹੈ। ਜੌਨ ਦੇ ਬੁਲਾਰੇ ਨੇ ਕਿਹਾ, ਇਹ ਸਾਰਾ ਮੁੱਦਾ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਜੌਨ ਕਦੇ ਵੀ ਆਪਣੇ ਕਿਸੇ ਫੈਨ ਨਾਲ ਇਵੇਂ ਨਹੀਂ ਕਰੇਗਾ। ਬਲਕਿ ਜੌਨ ਦਾ ਉਹ ਫੈਨ ਬਾਅਦ ਵਿੱਚ ਘਰ ਆਕੇ ਮੁਆਫੀ ਵੀ ਮੰਗ ਕੇ ਗਿਆ ਹੈ। ਦਰਅਸਲ ਖਬਰਾਂ ਸਨ ਕਿ ਈਵੈਂਟ 'ਤੇ ਇੱਕ ਫੈਨ ਨੇ ਜ਼ਬਰਦਸਤੀ ਜੌਨ ਦੀ ਟੀ-ਸ਼ਰਟ ਖਿੱਚ ਕੇ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ। ਪਰ ਜੌਨ ਨੇ ਉਸਨੂੰ ਥੱਪੜ ਜੜ ਕੇ ਪਿੱਛੇ ਕਰ ਦਿੱਤਾ। ਜਦ ਇੱਕ ਕੈਮਰਾਪਰਸਨ ਨੇ ਤਸਵੀਰ ਲੈਣ ਦੀ ਕੋਸ਼ਿਸ਼ ਕੀਤੀ ਤਾਂ ਜੌਨ ਨੇ ਉਸਨੂੰ ਵੀ ਧਮਕਾਇਆ। ਜੌਨ ਅਬਰਾਹਮ ਦੀ ਫਿਲਮ 'ਫੋਰਸ 2' 18 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਵਿੱਚ ਸੋਨਾਕਸ਼ੀ ਸਿਨਹਾ ਅਤੇ ਤਾਹਿਰ ਰਾਜ ਭਸੀਨ ਵੀ ਹਨ।