'ਕਹਾਣੀ 2' ਦਾ ਟ੍ਰੇਲਰ ਸਸਪੈਂਸ ਨਾਲ ਭਰਪੂਰ !
ਏਬੀਪੀ ਸਾਂਝਾ | 25 Oct 2016 04:48 PM (IST)
ਮੁੰਬਈ: ਵਿਦਿਆ ਬਾਲਨ ਦੀ ਸੂਪਰਹਿੱਟ ਫਿਲਮ 'ਕਹਾਣੀ 2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਵਿੱਚ ਸਸਪੈਂਸ ਤੇ ਥ੍ਰਿਲ ਦੀ ਭਰਮਾਰ ਹੈ। ਵਿਦਿਆ ਇੱਕ ਵਾਰ ਫਿਰ ਤੋਂ ਇੱਕ ਨੌਨ ਗਲੈਮਰਜ਼ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ। ਨਾਲ ਹੀ ਅਰਜੁਨ ਰਾਮਪਾਲ ਪੁਲਿਸ ਅਫਸਰ ਦੇ ਕਿਰਦਾਰ ਵਿੱਚ ਕਾਫੀ ਜਚ ਰਹੇ ਹਨ। ਫਿਲਮ ਦਾ ਨਿਰਦੇਸ਼ਨ ਸੁਜੌਏ ਘੋਸ਼ ਨੇ ਕੀਤਾ ਹੈ। ਇਸ ਫਿਲਮ ਨਾਲ ਉਮੀਦ ਹੈ ਕਿ ਲੰਮੇ ਸਮੇਂ ਬਾਅਦ ਵਿਦਿਆ ਇੱਕ ਹਿੱਟ ਫਿਲਮ ਦੇਵੇਗੀ।