ਮੁੰਬਈ: ਆਮਿਰ ਖਾਨ, ਅਕਸ਼ੇ ਕੁਮਾਰ ਤੇ ਸਲਮਾਨ ਖਾਨ ਨੇ ਦੀਵਾਲੀ ਮੌਕੇ ਫੌਜੀਆਂ ਲਈ ਖਾਸ ਸੰਦੇਸ਼ ਭੇਜੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਕੰਪੇਨ ਸੰਦੇਸ਼ ਟੂ ਸੋਲਜਰਜ਼ ਤਹਿਤ ਇਹ ਕੀਤਾ ਗਿਆ ਹੈ। ਸਿਤਾਰਿਆਂ ਨੇ ਫੌਜੀਆਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਉਹ ਸਾਡੀ ਰੱਖਿਆ ਕਰਦੇ ਹਨ ਤਾਂ ਕਿ ਅਸੀਂ ਦੀਵਾਲੀ ਮਨਾ ਸਕੀਏ। ਅਕਸ਼ੇ ਕੁਮਾਰ ਨੇ ਫੇਸਬੁੱਕ 'ਤੇ ਵੀਡੀਓ ਪੋਸਟ ਕੀਤੀ।




ਆਮਿਰ ਖਾਨ ਨੇ ਵੀ ਟਵਿਟਰ 'ਤੇ ਵੀਡੀਓ ਪੋਸਟ ਕੀਤੀ ਤੇ ਮੋਦੀ ਦੇ ਚੰਗੇ ਕੰਮ ਨੂੰ ਸਰਾਹਿਆ।

 

 

ਸਲਮਾਨ ਖਾਨ ਨੇ ਵੀ ਇਹੀ ਕੀਤਾ ਤੇ ਇੱਕ ਬੇਹੱਦ ਪਿਆਰੀ ਵੀਡੀਓ ਨਾਲ ਸਭ ਨੂੰ ਇਮੋਸ਼ਨਲ ਕਰ ਗਏ।

 



ਪਾਕਿਸਤਾਨੀ ਅਦਾਕਾਰਾਂ ਦੇ ਮੁੱਦੇ ਨੂੰ ਲੈ ਕੇ ਪੂਰਾ ਬਾਲੀਵੁੱਡ ਵੰਡਿਆ ਸੀ ਪਰ ਹੁਣ ਲੱਗਦਾ ਹੈ ਕਿ ਜਿੱਥੇ ਦੇਸ਼ ਦੀ ਗੱਲ ਆਉਂਦੀ ਹੈ, ਹਰ ਕੋਈ ਇੱਕਜੁਟ ਖੜ੍ਹਾ ਹੈ।