ਕਾਜੋਲ ਨੂੰ 'ਸ਼ਿਵਾਏ' 'ਤੇ ਪੂਰਾ ਯਕੀਨ
ਏਬੀਪੀ ਸਾਂਝਾ | 21 Sep 2016 12:29 PM (IST)
ਮੁੰਬਈ: ਅਜੇ ਦੇਵਗਨ ਨਿਰਦੇਸ਼ਤ ਫਿਲਮ 'ਸ਼ਿਵਾਏ' 'ਤੇ ਕਾਜੋਲ ਨੂੰ ਪੂਰਾ ਯਕੀਨ ਹੈ। ਕਾਜੋਲ ਦਾ ਕਹਿਣਾ ਹੈ ਕਿ ਫਿਲਮ ਬੇਹੱਦ ਚੰਗੀ ਬਣੀ ਹੈ ਤੇ ਖੁਦ ਦਰਸ਼ਕ ਹੀ ਫੈਸਲਾ ਕਰਨਗੇ। ਦਰਅਸਲ ਕਾਜੋਲ ਨੂੰ ਪੁੱਛਿਆ ਗਿਆ ਸੀ ਕਿ ਜੇ 'ਸ਼ਿਵਾਏ' ਤੇ 'ਐ ਦਿਲ ਹੈ ਮੁਸ਼ਕਿਲ' ਟਕਰਾਉਂਦੀ ਹੈ ਤਾਂ ਕੀ ਹੋਵੇਗਾ। ਇਸ ਦੇ ਜਵਾਬ ਵਿੱਚ ਕਾਜੋਲ ਨੇ ਇਹ ਕਿਹਾ ਸੀ। ਅਜੇ ਦੇਵਗਨ ਤੇ ਕਰਨ ਜੌਹਰ ਦੋਹਾਂ ਦੀਆਂ ਫਿਲਮਾਂ ਦੀਵਾਲੀ 'ਤੇ ਰਿਲੀਜ਼ ਹੋਣ ਜਾ ਰਹੀਆਂ ਹਨ। ਇਸ ਕਰਕੇ ਕਾਫੀ ਕੰਟਰੋਵਰਸੀ ਵੀ ਹੋਈ ਹੈ ਪਰ ਹੁਣ ਵੇਖਣਾ ਇਹ ਹੋਵੇਗਾ ਕਿ ਦੋਹਾਂ ਵਿੱਚੋਂ ਦਰਸ਼ਕ ਕਿਹੜੀ ਫਿਲਮ ਨੂੰ ਵੱਧ ਪਸੰਦ ਕਰਨਗੇ।