ਮੁੰਬਈ: ਅਦਾਕਾਰਾ ਕੰਗਨਾ ਰਨੌਤ ਦੀ ਬੋਲਡ ਇਮੇਜ਼ ਤੋਂ ਹਰ ਕੋਈ ਵਾਕਫ ਹੈ ਜੋ ਸਿਰਫ ਉਨ੍ਹਾਂ ਦੀ ਅਦਾਕਾਰੀ ਹੀ ਨਹੀਂ ਬਲਕਿ ਗੱਲਾਂ ਵਿੱਚ ਵੀ ਝਲਕਦੀ ਹੈ। ਅਜਿਹੀ ਬੋਲਡ ਗੱਲ ਹਾਲ ਹੀ ਵਿੱਚ ਕੰਗਨਾ ਨੇ ਆਪਣੇ ਬਾਰੇ ਇੱਕ ਸ਼ੋਅ 'ਤੇ ਰਿਵੀਲ ਕੀਤੀ। ਕੰਗਨਾ ਨੇ ਦੱਸਿਆ ਕਿ ਇੱਕ ਫਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੂੰ ਪੱਥਰਾਂ ਦੇ ਪਿੱਛੇ ਕੱਪੜੇ ਬਦਲਣੇ ਪਏ।
ਕੰਗਨਾ ਨੇ ਕਿਹਾ, "ਫਿਲਮ 'ਰੰਗੂਨ' ਲਈ ਅਸੀਂ ਅਰੁਣਾਚਲ ਪ੍ਰਦੇਸ਼ ਦੇ ਉਜੜੇ ਇਲਾਕਿਆਂ ਵਿੱਚ ਸ਼ੂਟ ਕਰ ਰਹੇ ਸਨ। ਉੱਥੇ ਕੋਈ ਪਿੰਡ ਨਹੀਂ ਸੀ, ਕੋਈ ਰੈਸਟ ਰੂਮ ਨਹੀਂ। ਇਸ ਲਈ ਮੈਨੂੰ ਪੱਥਰਾਂ ਦੇ ਪਿੱਛੇ ਹੀ ਕੱਪੜੇ ਬਦਲਣੇ ਪਏ ਤੇ ਪੇਸ਼ਾਬ ਕਰਨਾ ਪਿਆ। ਸਿਰਫ ਮੈਂ ਕੀ, ਸ਼ਾਹਿਦ ਨੇ ਵੀ ਇਹੀ ਕੀਤਾ ਕਿਉਂਕਿ ਹੋਰ ਕੁਝ ਨਹੀਂ ਕੀਤਾ ਜਾ ਸਕਦਾ ਸੀ। ਇੱਕ ਸਿਤਾਰਾ ਹੋਣ ਦੇ ਨਾਤੇ, ਇਹ ਔਖਾ ਸੀ।"
ਕੰਗਨਾ ਨੇ ਦੱਸਿਆ ਕਿ ਫਿਲਮ 'ਕੁਈਨ' ਦੀ ਸ਼ੂਟਿੰਗ ਦੌਰਾਨ ਵੀ ਉਨ੍ਹਾਂ ਨੂੰ ਰੈਸਟੋਰੰਟਸ ਵਿੱਚ ਕੱਪੜੇ ਬਦਲਣੇ ਪੈਂਦੇ ਸੀ। ਸ਼ਾਇਦ ਕੰਗਨਾ ਦੀਆਂ ਇਹੀ ਖੁੱਲ੍ਹ ਦਿਲੀ ਵਾਲੀਆਂ ਗੱਲਾਂ ਹਨ ਜੋ ਉਨ੍ਹਾਂ ਨੂੰ ਹੋਰਾਂ ਤੋਂ ਵੱਖ ਬਣਾਉਂਦੀਆਂ ਹਨ।