Kangana Ranaut on Brahmastra: ਰਣਬੀਰ ਕਪੂਰ ਅਤੇ ਆਲੀਆ ਭੱਟ ਦੀ ਫਿਲਮ 'ਬ੍ਰਹਮਾਸਤਰ' ਸਿਨੇਮਾਘਰਾਂ 'ਚ ਧਮਾਲ ਮਚਾ ਰਹੀ ਹੈ। ਫਿਲਮ ਨੇ ਪਹਿਲੇ ਦਿਨ ਹੀ ਧਮਾਕੇਦਾਰ ਕਮਾਈ ਕੀਤੀ ਹੈ। 'ਬ੍ਰਹਮਾਸਤਰ' ਨੇ ਪਹਿਲੇ ਦਿਨ ਹੀ ਦੁਨੀਆ ਭਰ 'ਚ 75 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਦੂਜੇ ਪਾਸੇ ਘਰੇਲੂ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਨੇ ਪਹਿਲੇ ਦਿਨ 37 ਕਰੋੜ ਦਾ ਕਾਰੋਬਾਰ ਕੀਤਾ ਹੈ। 'ਬ੍ਰਹਮਾਸਤਰ' ਦੀ ਸਟਾਰ ਕਾਸਟ ਤੋਂ ਲੈ ਕੇ ਬਾਲੀਵੁੱਡ ਸਿਤਾਰਿਆਂ ਤੱਕ, ਹਰ ਕੋਈ ਫਿਲਮ ਦੀ ਸ਼ਾਨਦਾਰ ਕਮਾਈ 'ਤੇ ਖੁਸ਼ੀ ਜ਼ਾਹਰ ਕਰ ਰਿਹਾ ਹੈ। ਉੱਥੇ ਹੀ ਕੰਗਨਾ ਰਣੌਤ ਨੇ ਇਕ ਵਾਰ ਫਿਰ ਬ੍ਰਹਮਾਸਤਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਫਿਲਮ ਦੇ ਬਾਕਸ ਆਫਿਸ ਨੰਬਰ ਦੇ ਦਾਅਵੇ ਨੂੰ ਫਰਜ਼ੀ ਦੱਸਦਿਆਂ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਪੋਸਟ ਸ਼ੇਅਰ ਕੀਤੀ ਹੈ।


ਕੰਗਨਾ ਨੇ ਫਿਲਮ ਨਿਰਮਾਤਾ-ਲੇਖਕ ਏਰੇ ਮ੍ਰਿਦੁਲਾ ਕੈਥਰ ਦਾ ਟਵੀਟ ਸਾਂਝਾ ਕੀਤਾ ਹੈ। ਇਸ ਟਵੀਟ 'ਚ ਉਨ੍ਹਾਂ ਨੇ 'ਬ੍ਰਹਮਾਸਤਰ' ਦੇ ਬਾਕਸ ਆਫਿਸ ਕਲੈਕਸ਼ਨ ਦੀ ਗਿਣਤੀ ਨੂੰ ਗਲਤ ਦੱਸਣ ਬਾਰੇ ਲਿਖਿਆ ਹੈ। ਕੰਗਨਾ ਨੇ ਇਸ ਟਵੀਟ ਨੂੰ ਸ਼ੇਅਰ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।


ਕੰਗਨਾ ਨੇ ਕਹੀ ਇਹ ਗੱਲ


ਇਸ ਟਵੀਟ 'ਚ ਲਿਖਿਆ ਗਿਆ ਹੈ- 'ਕੁਝ ਟ੍ਰੇਡ ਐਨਾਲਿਸਟ ਬ੍ਰਹਮਾਸਤਰ ਦੇ ਬਾਕਸ ਆਫਿਸ ਦਾ ਅੰਕੜਾ ਨਹੀਂ ਦੱਸ ਰਹੇ, ਕਿਉਂਕਿ ਉਹ ਪੂਰੀ ਤਰ੍ਹਾਂ ਨਾਲ ਹੈਰਾਫੇਰੀ ਕਰ ਰਹੇ ਹਨ। ਬਾਕਸ ਆਫਿਸ ਨੰਬਰਾਂ ਨਾਲ ਮਜ਼ਾਕ ਕਰਨ ਵਾਲਿਆਂ ਨੂੰ ਇਸ ਲਈ ਮੋਟੀ ਰਕਮ ਅਦਾ ਕੀਤੀ ਜਾਂਦੀ ਹੈ। ਇਸ ਨੂੰ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਹੈਰਾਫੇਰੀ ਕਿਹਾ ਜਾ ਸਕਦਾ ਹੈ। ਜਿਸ ਵਿੱਚ 60-70 ਫੀਸਦੀ ਫਰਜ਼ੀ ਅੰਕੜੇ ਹਨ। ਇਸ ਨੂੰ ਸ਼ੇਅਰ ਕਰਦੇ ਹੋਏ ਕੰਗਨਾ ਨੇ ਲਿਖਿਆ- ਵਾਹ ਇਹ ਇੱਕ ਨਵਾਂ ਨੀਵਾਂ ਪੱਧਰ ਹੈ, 70 ਫੀਸਦੀ।




ਅਯਾਨ ਮੁਖਰਜੀ ਨੂੰ ਬਣਾਇਆ ਗਿਆ ਨਿਸ਼ਾਨਾ 


ਕੰਗਨਾ ਨੇ ਸ਼ਨੀਵਾਰ ਨੂੰ ਪੋਸਟ ਸ਼ੇਅਰ ਕਰਕੇ ਬ੍ਰਹਮਾਸਤਰ ਦੇ ਨਿਰਦੇਸ਼ਕ ਅਯਾਨ ਮੁਖਰਜੀ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਲਿਖਿਆ- ਅਯਾਨ ਮੁਖਰਜੀ ਨੂੰ ਜੀਨਿਅਸ ਕਹਿਣ ਵਾਲਿਆਂ ਨੂੰ ਜੇਲ੍ਹ ਜਾਣਾ ਚਾਹੀਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਇੱਥੋਂ ਤੱਕ ਕਿਹਾ ਸੀ ਕਿ ਅਯਾਨ ਨੇ ਬ੍ਰਹਮਾਸਤਰ ਲਈ 600 ਕਰੋੜ ਰੁਪਏ ਉਡਾ ਦਿੱਤੇ ਸਨ।



ਉੱਥੇ ਹੀ ਜੇ ਫਿਲਮ ਬ੍ਰਹਮਾਸਤਰ ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਰਣਬੀਰ-ਆਲੀਆ ਦੇ ਨਾਲ ਅਮਿਤਾਭ ਬੱਚਨ, ਮੌਨੀ ਰਾਏ ਅਤੇ ਨਾਗਾਰਜੁਨ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆ ਰਹੇ ਹਨ। ਇਸ ਫਿਲਮ 'ਚ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਦਾ ਕੈਮਿਓ ਵੀ ਹੈ।