ਮੁੰਬਈ: ਕਾਮੇਡੀ ਕਿੰਗ ਕਪਿਲ ਸ਼ਰਮਾ ਨੇ ਆਪਣੀ ਕਲਾ ਨਾਲ ਬਹੁਤ ਸਾਰੇ ਦਿਲ ਜਿੱਤੇ ਹਨ। ਹਰ ਹਫ਼ਤੇ ਕਪਿਲ ਸ਼ਰਮਾ ਆਪਣੇ ਪ੍ਰੋਗਰਾਮ 'ਦ ਕਪਿਲ ਸ਼ਰਮਾ ਸ਼ੋਅ' ਵਿਚ ਕਾਫੀ ਕਮਾਲ ਕਰਦਾ ਹੈ। ਪਰ ਉਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਕਾਮੇਡੀ ਨਹੀਂ ਸਗੋਂ ਇੱਕ ਸ਼ੋਅ ਕਰਦੇ ਹੋਏ ਦਿਖਾਈ ਦੇ ਰਿਹਾ ਹਨ।

ਇਸ ਵੀਡੀਓ ਨੂੰ ਵੇਖਦਿਆਂ ਇੰਜ ਜਾਪਦਾ ਹੈ ਕਿ ਕਾਮੇਡੀ ਦਾ ਸਰਤਾਜ ਸਟੇਜ ‘ਤੇ ਬੈਠ ਕੋਈ ਗੀਤ ਗਾ ਰਿਹਾ ਹੈ। ਕਪਿਲ ਸ਼ਰਮਾ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ, ਨਾਲ ਹੀ ਲੋਕ ਇਸ 'ਤੇ ਜ਼ਬਰਦਸਤ ਟਿੱਪਣੀਆਂ ਵੀ ਕਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕਪਿਲ ਸ਼ਰਮਾ ਨੇ ਲਿਖਿਆ, "ਛੇਤੀ ਹੀ ਕੁਝ ਨਵਾਂ ਆ ਰਿਹਾ ਹੈ। ਜੁੜੇ ਰਹੋ।" ਕਪਿਲ ਸ਼ਰਮਾ ਦੇ ਇਸ ਕੈਪਸ਼ਨ ਨੂੰ ਵੇਖਦੇ ਹੋਏ ਇੰਜ ਲੱਗ ਰਿਹਾ ਹੈ ਕਿ ਜਿਵੇਂ ਉਹ ਆਪਣੇ ਫੈਨਸ ਲਈ ਸਰਪ੍ਰਾਇਜ਼ ਲਿਆਉਣ ਜਾ ਰਿਹਾ ਹੈ, ਜੋ ਕਾਮੇਡੀ ਦੀ ਬਜਾਏ ਗਾਇਕੀ ਨਾਲ ਜੋੜਿਆ ਹੈ


ਬੇਸ਼ੱਕ ਇਸ ਬਾਰੇ ਅਜੇ ਤੱਕ ਅਧਿਕਾਰਤ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ ਕਿ ਕਪਿਲ ਸ਼ਰਮਾ ਆਪਣੇ ਪ੍ਰਸ਼ੰਸਕਾਂ ਨੂੰ ਕੀ ਤੋਹਫਾ ਦੇਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਪਿਲ ਸ਼ਰਮਾ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਉਹ ਗਿਟਾਰ ਵਜਾਉਂਦਾ ਦਿਖਾਈ ਦੇ ਰਿਹਾ ਹੈ।

ਦੱਸ ਦੇਈਏ ਕਿ ਕਪਿਲ ਸ਼ਰਮਾ ਨੂੰ ਟੈਲੀਵਿਜ਼ਨ ਸਟਾਰ ਆਫ਼ ਡੈਕਿਡ ਲਈ ਗੋਲਡ ਅਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਵਰਕ ਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਕਪਿਲ ਸ਼ਰਮਾ ਸ਼ੋਅ ਕਾਫੀ ਧਮਾਲ ਕਰ ਰਿਹਾ ਹੈ।

ਇਹ ਵੀ ਪੜ੍ਹੋ:

ਹੁਣ ਸਿੱਧੂ ਮੂਸੇਵਾਲਾ ਨਾਲ ਨਾ ਲਿਓ ਪੰਗਾ, ਹੋ ਜਾਓਗੇ 'ਟਰਮੀਨੇਟ'