ਕਪਿਲ ਸ਼ਰਮਾ ਨੂੰ ਆਲੋਚਨਾ ਨਾ ਹੋਈ ਹਜ਼ਮ, ਪੱਤਰਕਾਰ ਨੂੰ ਕੱਢੀਆਂ ਗਾਲ਼ਾਂ
ਏਬੀਪੀ ਸਾਂਝਾ | 07 Apr 2018 01:16 PM (IST)
ਨਵੀਂ ਦਿੱਲੀ: ਕਪਿਲ ਸ਼ਰਮਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹਨ। ਇਸ ਵਾਰ ਕਾਰਨ ਉਨ੍ਹਾਂ ਦਾ ਸ਼ੋਅ ਨਹੀਂ ਬਲਕਿ ਸੋਸ਼ਲ ਮੀਡੀਆ 'ਤੇ ਕੀਤੇ ਉਨ੍ਹਾਂ ਦੇ ਟਵੀਟਸ ਹਨ। ਟਵਿੱਟਰ 'ਤੇ ਗਲਤ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਕਪਿਲ ਨੇ ਮੀਡੀਆ ਪ੍ਰਤੀ ਗੁੱਸਾ ਜ਼ਾਹਿਰ ਕੀਤਾ। ਕਪਿਲ ਨੇ ਸੋਸ਼ਲ ਮੀਡੀਆ 'ਤੇ ਜਿਸ ਪੱਤਰਕਾਰ ਨੂੰ ਗਾਲਾਂ ਕੱਢੀਆਂ ਉਸ ਨੇ ਸਾਹਮਣੇ ਆ ਕਿਹਾ ਹੈ ਕਿ ਇਸ ਤੋਂ ਪਹਿਲਾਂ ਕਪਿਲ ਨੇ ਉਨ੍ਹਾਂ ਨਾਲ ਫੋਨ 'ਤੇ ਵੀ ਗ਼ਲਤ ਤਰੀਕੇ ਨਾਲ ਗੱਲ ਕੀਤੀ। ਪੱਤਰਕਾਰ ਨੇ ਦੱਸਿਆ- ਸ਼ਾਇਦ ਉਹ ਆਪਣੇ ਖਿਲਾਫ ਲੱਗੀਆਂ ਖਬਰਾਂ ਤੋਂ ਪ੍ਰੇਸ਼ਾਨ ਸਨ। ਮੈਂ ਸਿਰਫ ਆਪਣਾ ਕੰਮ ਕਰ ਰਿਹਾ ਸੀ। ਕਪਿਲ ਨੇ ਮੈਨੂੰ ਫੋਨ ਕੀਤਾ ਤੇ ਗ਼ਲਤ ਤਰੀਕੇ ਨਾਲ ਗੱਲ ਕੀਤੀ। ਉਨ੍ਹਾਂ ਮੇਰੀ ਧੀ ਬਾਰੇ ਵੀ ਗ਼ਲਤ ਸ਼ਬਦਾਂ ਦਾ ਇਸਤੇਮਾਲ ਕੀਤਾ। ਸ਼ਾਇਦ ਉਹ ਆਪਣੇ ਡਿੱਗਦੇ ਕਰੀਅਰ ਨੂੰ ਨਹੀਂ ਸੰਭਾਲ ਸਕਦੇ। ਵੈਬਸਾਇਟ ਸਪੌਟਬੁਆਏ ਦੇ ਪੱਤਰਕਾਰ ਵੀ ਲਾਲਵਾਨੀ ਕਪਿਲ ਸ਼ਰਮਾ ਨਾਲ ਹੋਏ ਮਤਭੇਦਾਂ ਤੋਂ ਬਾਅਦ ਪਹਿਲੀ ਵਾਰ ਸਾਮਹਣੇ ਆਏ ਹਨ। ਤੁਹਾਨੂੰ ਦੱਸ ਦੇਈਏ ਕਿ ਕਪਿਲ ਸ਼ਰਮਾ ਦੇ ਅਕਾਊਂਟ ਤੋਂ ਵੀਰਵਾਰ ਸ਼ਾਮ ਨੂੰ ਕਈ ਟਵੀਟ ਕੀਤੇ ਗਏ ਜਿਹੜੇ ਕਿ ਸਲਮਾਨ ਖਾਨ ਦੇ ਪੱਖ ਵਿੱਚ ਸਨ। ਕਪਿਲ ਨੇ ਲਿਖਿਆ- ਮੈਂ ਉਨ੍ਹਾਂ ਨਾਲ ਮਿਲਿਆ ਹਾਂ। ਸਲਮਾਨ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ। ਉਨਾਂ ਦੇ ਚੰਗੇ ਪੱਖ ਨੂੰ ਵੀ ਵੇਖਣਾ ਚਾਹੀਦਾ ਹੈ। ਕਪਿਲ ਨੇ ਇਸ ਤੋਂ ਬਾਅਦ ਟਵੀਟ ਕੀਤਾ ਕਿ ਮੈਂ ਮੁਆਫੀ ਮੰਗਦਾ ਹਾਂ, ਮੇਰਾ ਅਕਾਊਂਟ ਹੈਕ ਹੋ ਗਿਆ ਸੀ। ਥੋੜ੍ਹੀ ਦੇਰ ਬਾਅਦ ਉਨ੍ਹਾਂ ਟਵੀਟ ਕੀਤਾ ਕਿ ਮੇਰਾ ਅਕਾਉਂਟ ਹੈਕ ਨਹੀਂ ਹੋਇਆ ਹੈ।