ਨਵੀਂ ਦਿੱਲੀ: ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਟਵਿੱਟਰ ਹੈਂਡਲ ਤੋਂ ਆਏ ਟਵੀਟਸ ਨੇ ਅੱਜ ਹੰਗਾਮਾ ਮਚਾ ਦਿੱਤਾ। ਉਨ੍ਹਾਂ ਦੇ ਅਕਾਊਂਟ ਤੋਂ ਭੱਦੀ ਸ਼ਬਦਾਵਲੀ ਵਾਲੇ ਕਈ ਟਵੀਟ ਕੀਤੇ ਗਏ ਪਰ ਹੁਣ ਕਪਿਲ ਸ਼ਰਮਾ ਨੇ ਟਵਿੱਟਰ ਤੋਂ ਹੀ ਜਾਣਕਾਰੀ ਦਿੱਤੀ ਹੈ ਕਿ ਉਸ ਦਾ ਅਕਾਊਂਟ ਹੈਕ ਹੋ ਗਿਆ ਸੀ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਕਪਿਲ ਨੇ ਆਪਣੇ ਮਾਫ਼ੀਨਾਮੇ ਦਾ ਟਵੀਟ ਵੀ ਮਿਟਾ ਦਿੱਤਾ ਹੈ। ਉਨ੍ਹਾਂ ਨੇ ਸਲਮਾਨ ਖ਼ਾਨ ਦੇ ਪੱਖ ਵਿੱਚ ਵੀ ਟਵੀਟ ਕੀਤੇ ਸੀ। ਉਨ੍ਹਾਂ ਦੀ ਸਫਾਈ ਤੋਂ ਲੱਗਿਆ ਕਿ ਉਨ੍ਹਾਂ ਦਾ ਅਕਾਊਂਟ ਵਾਕਿਆ ਹੈਕ ਹੋ ਗਿਆ ਹੋਵੇਗਾ ਪਰ ਹੁਣ ਜਦੋਂ ਮਾਫ਼ੀਨਾਮਾ ਵੀ ਹਟਾ ਲਿਆ ਗਿਆ ਤਾਂ ਇਹ ਕਹਿਣਾ ਮੁਸ਼ਕਲ ਹੈ ਕਿ ਆਖ਼ਰ ਅਕਾਊਂਟ ਨਾਲ ਹੋ ਕੀ ਰਿਹਾ ਹੈ।