ਚੰਡੀਗੜ੍ਹ: ਅੱਜ-ਕੱਲ੍ਹ ਸਾਰੇ ਸਟਾਰਸ ਆਪਣੇ ਫੈਨਸ ਨੂੰ ਆਪਣੇ ਬਾਰੇ ਦੱਸਣ ਲਈ ਸੋਸ਼ਲ ਮੀਡੀਆ ‘ਤੇ ਆਪਣੇ ਪ੍ਰੋਜੈਕਟਸ ਬਾਰੇ ਅੱਪਡੇਟ ਕਰਦੇ ਰਹਿੰਦੇ ਹਨ। ਹਾਲ ਹੀ ‘ਚ ਫੇਮਸ ਸਿੰਗਰ-ਰੈਪਰ ਯੋ ਯੋ ਹਨੀ ਸਿੰਘ ਨੇ ਵੀ ਆਪਣੀ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਹਨੀ ਸਿੰਘ ਫੇਸਬੁੱਕ ‘ਤੇ ਸਭ ਤੋਂ ਵੱਧ ਫੌਲੋ ਕੀਤੇ ਜਾਣ ਵਾਲੇ ਸਿਤਾਰਿਆਂ ‘ਚ ਸ਼ਾਮਲ ਹੈ।
ਹਨੀ ਸਿੰਘ ਦੀ ਫੇਸਬੁੱਕ 'ਤੇ 3 ਲੱਖ ਤੋਂ ਜ਼ਿਆਦਾ ਲੋਕ ਹਨੀ ਸਿੰਘ ਦੇ ਫੈਨ ਹਨ ਤਾਂ ਉੱਥੇ ਹੀ ਟਵਿਟਰ 'ਤੇ 5 ਮਿਲੀਅਨ ਫਾਲੋਅਰਸ, ਜਦੋਂਕਿ ਇੰਸਟਾਗ੍ਰਾਮ ਪੇਜ਼ 'ਤੇ ਯੋ ਯੋ ਹਨੀ ਸਿੰਘ ਨੇ ਹਾਲ ਹੀ ‘ਚ 1 ਮਿਲੀਅਨ ਫਾਲੋਅਰਸ ਦਾ ਅੰਕੜਾ ਪਾਰ ਕੀਤਾ ਸੀ। ਹੁਣ ਫੇਸਬੁੱਕ, ਟਵਿਟਰ ਤੇ ਇੰਸਟਾਗ੍ਰਾਮ 'ਤੇ ਮਿਲਾ ਕੇ 9 ਮਿਲੀਅਨ ਫਾਲੋਅਰ ਯੋ ਯੋ ਹਨੀ ਸਿੰਘ ਦੇ ਨਾਂ ਹਨ। ਆਪਣੀ ਬਿਮਾਰੀ ਕਾਰਨ ਹਨੀ ਸਿੰਘ ਆਪਣੇ ਫੈਨਸ ਤੋਂ ਦੂਰ ਰਹੇ ਪਰ ਹੁਣ ਇੱਕ ਬਾਰ ਫੇਰ ਇਹ ਸਿਤਾਰਾ ਲੋਕਾਂ ‘ਚ ਆਪਣਾ ਨਾਂ ਚਮਕਾਉਣ ਲਈ ਵਾਪਸ ਆ ਗਿਆ ਹੈ।
ਦੱਸ ਦੇਈਏ ਕਿ 2015 ਵਿੱਚ ਬਾਈਪੋਲਰ ਡਿਸਆਡਰ ਦੇ ਕਾਰਨ ਹਨੀ ਸਿੰਘ ਨੇ ਗੀਤ ਗਾਉਣੇ ਛੱਡ ਦਿੱਤੇ ਸਨ। ਦੋ ਸਾਲ ਬਾਅਦ ਹਨੀ ਸਿੰਘ ਨੇ ਇਸੇ ਸਾਲ ‘ਦਿਲ ਚੋਰੀ’ ਤੇ ‘ਛੋਟੇ-ਛੋਟੇ ਪੈਗ’ ਗਾਣੀਆਂ ਤੋਂ ਵਾਪਸੀ ਕੀਤੀ ਹੈ। ਪਿਛਲੇ ਕੁਝ ਸਾਲਾਂ ‘ਚ ਹਨੀ ਸਿੰਘ ਨੇ ਚਾਰਟਬਸਟਰ ਸੌਂਗਸ ‘ਚਾਰ ਬਾਟਲ ਵੋਡਕਾ’, ‘ਬ੍ਰਾਊਨ ਰੰਗ ਨੇ’, ‘ਅੰਗਰੇਜ਼ੀ ਬੀਟ’, ‘ਬਲਿਊ ਆਈਜ਼’, ‘ਲਵ ਡੋਜ਼’, ਔਡੀਅੰਸ ਨੂੰ ਦਿੱਤੇ।