ਮੁੰਬਈ: ਕਾਮੇਡੀਅਨ ਤੇ ਅਦਾਕਾਰ ਕਪਿਲ ਸ਼ਰਮਾ ਆਪਣੇ ਪਰਿਵਾਰ 'ਚ ਕਿਸੇ ਮੈਂਬਰ ਦਾ ਸਵਾਗਤ ਕਰਨ ਦੀ ਤਿਆਰੀ ਕਰ ਰਹੇ ਹਨ। ਕਪਿਲ ਬਹੁਤ ਜਲਦੀ ਹੀ ਦੂਜੇ ਬੱਚੇ ਦੇ ਪਿਤਾ ਬਣਨ ਜਾ ਰਹੇ ਹਨ। ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਗਰਭਵਤੀ ਹੈ ਤੇ ਉਮੀਦ ਹੈ ਕਿ ਉਨ੍ਹਾਂ ਦੇ ਘਰ ਜਨਵਰੀ 2021 ਵਿੱਚ ਬੱਚੇ ਦੀਆਂ ਕਿਲਕਾਰੀਆਂ ਗੁੰਜ ਸਕਦੀਆਂ ਹਨ। ਕਪਿਲ ਸ਼ਰਮਾ ਦੀ ਮਾਂ ਗਿੰਨੀ ਦੀ ਦੇਖਭਾਲ ਲਈ ਮੁੰਬਈ ਪਹੁੰਚ ਗਈ ਹੈ।

ਫਿਲਹਾਲ ਮਿਲੀ ਜਾਣਕਾਰੀ ਮੁਤਾਬਕ ਗਿੰਨੀ ਦੀ ਪ੍ਰੈਗਨੈਂਸੀ ਨੂੰ ਛੇ ਮਹੀਨੇ ਹੋ ਗਏ ਹਨ। ਹਾਲ ਹੀ ਵਿੱਚ, ਕਾਰਵਾ ਚੌਥ ਮੌਕੇ ਕਪਿਲ ਦੀ ਸਭ ਤੋਂ ਚੰਗੀ ਦੋਸਤ ਭਾਰਤੀ ਇੰਸਟਾਗ੍ਰਾਮ 'ਤੇ ਲਾਈਵ ਹੋਈ। ਇਸ ਵੀਡੀਓ ਦੇ ਅਖੀਰ ਵਿੱਚ ਗਿੰਨੀ ਬੇਬੀ ਬੰਪ ਨਾਲ ਨਜ਼ਰ ਆਈ। ਇੱਥੋਂ ਤਕ ਕਿ ਗਿੰਨੀ ਦਾ ਬੇਬੀ ਬੰਪ ਦੀਵਾਲੀ ਦੀ ਤਸਵੀਰ 'ਚ ਦਿਖਾਈ ਦਿੱਤਾ ਤੇ ਉਹ ਆਪਣੇ ਬੇਬੀ ਬੰਪ ਨੂੰ ਕੁਰਸੀ ਨਾਲ ਛੁਪਾਉਂਦੀ ਨਜ਼ਰ ਆਈ।

ਇੱਥੇ ਵੇਖੋ ਭਾਰਤੀ ਵਲੋਂ ਸ਼ੇਅਰ ਕੀਤਾ ਵੀਡੀਓ:-


ਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਕਪਿਲ ਸ਼ਰਮਾ ਦਾ ਦੂਜਾ ਬੱਚਾ ਹੋਵੇਗਾ। ਕਪਿਲ ਪਹਿਲਾਂ ਹੀ ਇੱਕ ਪਿਆਰੀ ਬੱਚੀ ਅਨੀਰਾ ਦਾ ਪਿਤਾ ਹੈ, ਜੋ 10 ਦਸੰਬਰ ਨੂੰ ਇੱਕ ਸਾਲ ਦੀ ਹੋਵੇਗੀ। ਜਿਸ ਤੋਂ ਦੋ ਦਿਨ ਬਾਅਦ, 12 ਦਸੰਬਰ ਨੂੰ ਕਪਿਲ ਤੇ ਗਿੰਨੀ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾਉਣਗੇ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਕਪਿਲ ਸ਼ਰਮਾ ਆਪਣੀ ਪਤਨੀ ਨਾਲ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਮੱਥਾ ਟੇਕਣ ਵੀ ਗਏ ਸੀ।

ਕਿਸਾਨਾਂ ਦੇ ਐਲਾਨ ਮਗਰੋਂ ਸਰਕਾਰਾਂ ਘਬਰਾਈਆਂ! ਆਖਰ 4 ਮਹੀਨਿਆਂ ਦਾ ਰਾਸ਼ਨ ਲੈ ਕੇ ਕਿਉਂ ਜਾ ਰਹੇ ਦਿੱਲੀ?

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904