ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਤੇ ਉਨ੍ਹਾਂ ਦੀ ਪਤਨੀ ਮਸ਼ਹੂਰ ਇੰਟੀਰੀਅਰ ਡਿਜਾਇਨਰ ਗੌਰੀ ਖਾਨ ਦੇ ਦਿਲਾਂ ‘ਚ ਦਿੱਲੀ ਵੱਸਦੀ ਹੈ। ਦੋਵੇਂ ਦਿੱਲੀ ‘ਚ ਹੀ ਵੱਡੇ ਹੋਏ ਹਨ ਤੇ ਦੋਵਾਂ ਦੀ ਮੁਲਾਕਾਤ ਵੀ ਦਿੱਲੀ ‘ਚ ਹੀ ਹੋਈ ਸੀ। ਸ਼ਾਹਰੁਖ ਖਾਨ ਨੇ ਦਿੱਲੀ ‘ਚ ਆਪਣਾ ਇਕ ਸ਼ਾਨਦਾਰ ਘਰ ਬਣਾਇਆ ਹੋਇਆ ਹੈ। ਇਸ ਘਰ ਨੂੰ ਹਾਲ ਹੀ ‘ਚ ਉਨ੍ਹਾਂ ਨੇ ਰੀਡਿਜਾਇਨ ਕਰਵਾਇਆ ਹੈ। ਜੋਕਿ ਗੂਗਲ ‘ਤੇ ਪੂਰੀ ਦੁਨੀਆਂ ‘ਚ ਸਰਚ ਕੀਤਾ ਜਾ ਰਿਹਾ ਹੈ। ਸ਼ਾਹਰੁਖ ਖਾਨ ਦਾ ਇਹ ਘਰ ਸਾਊਥ ਦਿੱਲੀ ਦੇ ਪੰਚਸ਼ੀਲ ਪਾਰਕ ‘ਚ ਹੈ।
ਸ਼ਾਹਰੁਖ ਤੇ ਗੌਰੀ ਦਿੱਲੀ ਸਥਿਤ ਇਸ ਘਰ ‘ਚ ਕਿਸੇ ਕਪਲ ਨੂੰ ਇਕ ਰਾਤ ਗੁਜਾਰਨ ਦਾ ਮੌਕਾ ਦੇ ਰਹੇ ਹਨ। ਪਰ ਇਸ ਲਈ ਕਪਲ ਨੂੰ ਅਪਲਾਈ ਕਰਨਾ ਪਵੇਗਾ। ਇਸ ਕੈਂਪੇਨ ਨੂੰ ਸ਼ਾਹਰੁਖ ਖਾਨ ਦੇ ਮਸ਼ਹੂਰ ਪੋਜ਼ ਦੇ ਆਧਾਰ ‘ਤੇ ‘ਹੋਮ ਵਿਦ ਓਪਨ ਆਰਮਸ’ ਨਾਂਅ ਦਿੱਤਾ ਗਿਆ ਹੈ। ਇਸ ਮੁਹਿੰਮ ਨੂੰ ਲੈਕੇ ਗੌਰੀ ਖਾਨ ਨੇ ਕਿਹਾ ਕਿ ਘਰ ‘ਚ ਉਨ੍ਹਾਂ ਦੀ ਤੇ ਸ਼ਾਹਰੁਖ ਦੇ ਪਿਆਰ ਤੇ ਉਨ੍ਹਾਂ ਦੇ ਬੱਚਿਆਂ ਆਰਿਅਨ, ਸੁਹਾਨਾ ਤੇ ਅਬਰਾਮ ਦੇ ਨਾਲ ਉਨ੍ਹਾਂ ਦੇ ਪਰਿਵਾਰ ਦੀ ਝਲਕ ਮਿਲਦੀ ਹੈ।
13 ਫਰਵਰੀ ਦੀ ਰਾਤ ਗੁਜਾਰ ਸਕੇਗਾ ਕਪਲ
ਸ਼ਾਹਰੁਖ ਤੇ ਗੌਰੀ ਖਾਨ ਦੇ ਇਸ ਘਰ ‘ਚ ਰਾਤਭਰ ਰੁਕਣ ਦਾ ਮੌਕਾ ਜਿੱਤਣ ਲਈ ਪ੍ਰਸ਼ੰਸਕ ਅਪਲਾਈ ਕਰ ਸਕਦੇ ਹਨ। ਇਸ ਮੁਹਿੰਮ ਦੀ ਸ਼ੁਰੂਆਤ 18 ਨਵੰਬਰ ਨੂੰ ਹੋਈ ਸੀ ਤੇ ਵਿਜੇਤਾ ਨੂੰ ਇਹ ਮੌਕਾ 13 ਫਰਵਰੀ, 2021 ਨੂੰ ਮਿਲੇਗਾ। ਸ਼ਾਹਰੁਖ ਦੇ ਦਿੱਲੀ ਵਾਲੇ ਘਰ ਨੂੰ ਉਨ੍ਹਾਂ ਦੀ ਪਤਨੀ ਗੌਰੀ ਖਾਨ ਨੇ ਡਿਜਾਇਨ ਕੀਤਾ ਹੈ। ਜਿਸ ਦੀਆਂ ਕੁਝ ਤਸਵੀਰਾਂ ਸ਼ਾਹਰੁਖ ਖਾਨ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
ਪੰਜਾਬ ‘ਚ ਯੂਰੀਆ ਸੰਕਟ, ਕਿਸਾਨਾਂ ਦਾ ਹਰਿਆਣਾ ਵੱਲ ਰੁਖ਼
ਘਰ ‘ਚ ਲੱਗੀਆਂ ਹਨ ਖਾਨ ਪਰਿਵਾਰ ਦੀਆਂ ਤਸਵੀਰਾਂ
ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਇਨ੍ਹਾਂ ਤਸਵੀਰਾਂ ‘ਚ ਪ੍ਰਸ਼ੰਸਕਾਂ ਨੂੰ ਸ਼ਾਹਰੁਖ ਖਾਨ ਦੇ ਦਿੱਲੀ ਵਾਲੇ ਘਰ ਦੇ ਹਾਲ ਤੋਂ ਲੈਕੇ ਬੈਡਰੂਮ ਤਕ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਘਰ ਦੇ ਅੰਦਰ ਸ਼ਾਹਰੁਖ ਖਾਨ ਦੇ ਪੂਰੇ ਪਰਿਵਾਰ ਦੀਆਂ ਤਸਵੀਰਾਂ ਲੱਗੀਆਂ ਹਨ।
Corona virus: ਦੁਨੀਆਂ ਭਰ ‘ਚ 24 ਘੰਟਿਆਂ ‘ਚ ਸਾਢੇ 6 ਲੱਖ ਦੇ ਕਰੀਬ ਨਵੇਂ ਕੇਸ, 10 ਹਜਾਰ ਤੋਂ ਵੱਧ ਮੌਤਾਂ
ਬਰਾਤੀਆਂ ਨਾਲ ਭਰੀ ਬਲੈਰੋ ਦੀ ਟਰੱਕ ਨਾਲ ਟੱਕਰ, 14 ਲੋਕਾਂ ਦੀ ਮੌਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ