ਮੁੰਬਈ: ਕਾਮੇਡੀ ਦੀ ਦੁਨੀਆ 'ਚ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਨੇ ਮਿਲ ਕੇ ਖੂਬ ਧਮਾਲ ਕੀਤਾ ਪਰ 2017 ਵਿੱਚ ਆਸਟਰੇਲੀਆ ਦੌਰੇ ਤੋਂ ਬਾਅਦ ਦੋਵਾਂ 'ਚ ਹੋਈ ਆਪਸੀ ਤਕਰਾਰ ਕਾਰਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਨੇ ਕਾਫ਼ੀ ਸਮੇਂ ਤੱਕ ਇੱਕ-ਦੂਜੇ ਨਾਲ ਗੱਲ ਨਹੀਂ ਕੀਤੀ। ਹਾਲਾਂਕਿ, ਹੁਣ ਦੋਹਾਂ ਵਿਚਕਾਰ ਗੱਲਬਾਤ ਸ਼ੁਰੂ ਹੋ ਗਈ ਹੈ। ਇਸ ਦੇ ਨਾਲ ਹੀ ਸੁਨੀਲ ਗਰੋਵਰ ਅੱਜ ਆਪਣਾ ਜਨਮ ਦਿਨ ਮਨਾ ਰਹੇ ਹਨ।

ਦੱਸ ਦਈਏ ਕਿ ਸੁਨੀਲ ਦੇ ਜਨਮ ਦਿਨ ਮੌਕੇ 'ਤੇ ਕਪਿਲ ਸ਼ਰਮਾ ਨੇ ਉਨ੍ਹਾਂ ਨੂੰ ਬਹੁਤ ਹੀ ਖਾਸ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ। ਦਰਅਸਲ, ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਦੇ ਜਨਮ ਦਿਨ 'ਤੇ ਟਵੀਟ ਕੀਤਾ ਹੈ, ਜੋ ਬਹੁਤ ਵਾਇਰਲ ਹੋ ਰਿਹਾ ਹੈ।


ਦੱਸ ਦੇਈਏ ਕਿ ਸੁਨੀਲ ਗਰੋਵਰ ਅੱਜ ਆਪਣਾ 43ਵਾਂ ਜਨਮ ਦਿਨ ਮਨਾ ਰਹੇ ਹਨ। ਕਾਮੇਡੀਅਨ ਦੇ ਜਨਮ ਦਿਨ 'ਤੇ ਹਰ ਕੋਈ ਉਨ੍ਹਾਂ ਨੂੰ ਵਧਾਈ ਦੇ ਰਿਹਾ ਹੈ। ਇਸ ਦੇ ਨਾਲ ਹੀ ਕਪਿਲ ਸ਼ਰਮਾ ਨੇ ਸੁਨੀਲ ਗਰੋਵਰ ਨਾਲ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਤਾਂ ਸਾਨੂੰ ਜ਼ਿਆਦਾ ਸਖਤ ਮਿਹਨਤ ਨਹੀਂ ਕਰਨੀ ਪੈਂਦੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904