ਮੁੰਬਈ: ਸ੍ਰੀਦੇਵੀ ਦੀ ਵੱਡੀ ਧੀ ਝਾਨਵੀ ਕਪੂਰ ਦੇ ਬਾਲੀਵੁੱਡ ਡੈਬਿਊ ਦੀਆਂ ਖਬਰਾਂ ਲੰਮੇ ਸਮੇਂ ਤੋਂ ਆ ਰਹਿਆਂ ਸਨ। ਹੁਣ ਪੱਕੀ ਖਬਰ ਹੈ ਕਿ ਹੋਰ ਕੋਈ ਨਹੀਂ ਬਲਕਿ ਕਰਨ ਜੌਹਰ ਯਾਨੀ ਧਰਮਾ ਪ੍ਰੋਡਕਸ਼ਨਜ਼ ਝਾਨਵੀ ਨੂੰ ਲਾਂਚ ਕਰੇਗਾ। ਇਸ ਲਈ ਕਰਨ ਤੇ ਝਾਨਵੀ ਇੱਕ-ਦੂਜੇ ਨੂੰ ਮਿਲ ਵੀ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਕਰਨ ਜੌਹਰ ਦੀ ਫਿਲਮ 'ਸਟੂਡੈਂਟ ਆਫ ਦ ਇਅਰ 2' ਲਈ ਝਾਨਵੀ ਦਿਲਚਸਪੀ ਦਿਖਾ ਰਹੀ ਹੈ।



ਵੈਸੇ ਤਾਂ ਮਰਾਠੀ ਫਿਲਮ 'ਸੈਰਾਟ' ਦੇ ਰਿਮੇਕ ਲਈ ਵੀ ਝਾਨਵੀ ਦਾ ਨਾਮ ਅੱਗੇ ਆ ਰਿਹਾ ਸੀ ਪਰ ਝਾਨਵੀ ਦੀ ਗਲੈਮਰਸ ਲੁੱਕ ਕਰਕੇ ਉਨ੍ਹਾਂ ਨੂੰ ਨਹੀਂ ਲਿਆ ਜਾ ਰਿਹਾ। ਸ੍ਰੀਦੇਵੀ ਕਾਫੀ ਸਮੇਂ ਤੋਂ ਆਪਣੀ ਧੀ ਲਈ ਵਧੀਆ ਪਲੈਟਫਾਰਮ ਲੱਭ ਰਹੀ ਸੀ। ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨਜ਼ ਤੋਂ ਬਿਹਤਰ ਕੀ ਹੋ ਸਕਦਾ ਹੈ?