ਮੁੰਬਈ: ਅਦਾਕਾਰਾ ਕਰੀਨਾ ਕਪੂਰ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਆਪਣੇ ਦਾਇਰੇ ਅੰਦਰ ਖੁਸ਼ ਰਹੀ ਹੈ। ਕਰੀਨਾ ਆਪਣੇ ਬੇਟੇ ਤੈਮੂਰ ਦੇ ਜਨਮ ਤੋਂ ਬਾਅਦ ਪਹਿਲੀ ਵਾਰ ‘ਵੀਰੇ ਦੀ ਵੈੱਡਿੰਗ’ ਰਾਹੀਂ ਫਿਲਮਾਂ ’ਚ ਵਾਪਸੀ ਕਰ ਰਹੀ ਹੈ। ਕਰੀਨਾ ਕਪੂਰ ਨੂੰ ਆਲੀਆ ਭੱਟ ਤੇ ਸੋਨਮ ਕਪੂਰ ਆਪਣੀ ਸਮਕਾਲੀ ਦੀ ਥਾਂ ਸੀਨੀਅਰ ਅਭਿਨੇਤਰੀ ਮੰਨਦੀਆਂ ਹਨ ਤੇ ਕਰੀਨਾ ਇਸ ਗੱਲ ਦਾ ਸਿਹਰਾ ਆਪਣੇ 18 ਸਾਲਾਂ ਦੇ ਕਰੀਅਰ ਨੂੰ ਦਿੰਦੀ ਹੈ।

ਕਰੀਨਾ ਨੇ ਕਿਹਾ, ‘ਮੈਨੂੰ ਲੱਗਦਾ ਹੈ ਮੈਂ ਆਪਣੇ ਲਈ ਹਮੇਸ਼ਾ ਹੀ ਥਾਂ ਬਣਾਈ ਹੈ। ਸਮਾਂ ਬਦਲਿਆ, ਪੀੜ੍ਹੀਆਂ ਬਦਲੀਆਂ, ਲੋਕ ਆਏ ਤੇ ਗਏ ਪਰ ਮੈਨੂੰ ਲਗਦਾ ਹੈ ਕਿ ਮੈਂ ਸਿਰਫ਼ ਆਪਣੇ ਭਰੋਸੇ ਦੇ ਦਮ ’ਤੇ ਆਪਣੀ ਪਛਾਣ ਬਣਾਈ ਹੈ।’ ਅਦਾਕਾਰਾ ਨੇ ਕਿਹਾ, ‘ਮੈਂ ਇਸ ਨੂੰ ਸਨਮਾਨ ਵੱਲੋਂ ਲੈਂਦੀ ਹਾਂ, ਪਰ ਮੈਂ ਆਪਣੇ ਦਾਇਰੇ ਅੰਦਰ ਖੁਸ਼ ਰਹਿੰਦੀ ਹਾਂ। ਆਪਣੀ ਪਹਿਲੀ ਫਿਲਮ ਰਿਫਿਊਜੀ ਤੋਂ ਵੀਰੇ ਦੀ ਵੈਡਿੰਗ ਤੱਕ।’

ਪਿੱਛੇ ਜਿਹੇ ਕਰੀਨਾ ਨੇ ਲੈਕਮੇ ਫੈਸ਼ਨ ਹਫ਼ਤੇ ਦੀ ਸਮਾਪਤੀ ਮੌਕੇ ਰੈਂਪ ’ਤੇ ਵੀ ਵਾਪਸੀ ਕੀਤੀ ਸੀ। ਉਸ ਨੇ ਦੱਸਿਆ ਕਿ ਵੀਰੇ ਦੀ ਵੈਡਿੰਗ ਵੱਖਰੀ ਕਿਸਮ ਦੀ ਫਿਲਮ ਹੈ। ਇਹ ਚਾਰ ਦੋਸਤਾਂ ਦੀ ਕਹਾਣੀ ਹੈ। ਇਸ ਫਿਲਮ ਦੇ ਪ੍ਰੋਡਿਊਸਰ ਰੀਆ ਕਪੂਰ ਤੇ ਏਕਤਾ ਕਪੂਰ ਬਣਾਈ ਹੈ।