ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਸੈਫ ਦੇ ਵਿਆਹ ਨੂੰ ਹੁਣ 4 ਸਾਲ ਹੋ ਗਏ ਹਨ। ਦੋਵੇਂ ਜਲਦ ਮਾਤਾ-ਪਿਤਾ ਵੀ ਬਣਨ ਵਾਲੇ ਹਨ। ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਕਰੀਨਾ ਨੇ ਉਹ ਪਲ ਯਾਦ ਕੀਤਾ ਹੈ ਜਦ ਸੈਫ ਨੇ ਉਹਨਾਂ ਨੂੰ ਪ੍ਰਪੋਜ਼ ਕੀਤਾ ਸੀ।

ਕਰੀਨਾ ਨੇ ਕਿਹਾ, ਅਸੀਂ ਦੋਵੇਂ ਪੈਰਿਸ ਵਿੱਚ ਸੀ ਛੁੱਟਿਆਂ ਤੇ। ਸੈਫ ਨੇ ਜਦ ਮੈਨੂੰ ਪਹਿਲੀ ਵਾਰ ਪ੍ਰਪੋਜ਼ ਕੀਤਾ ਤਾਂ ਮੈਂ ਇਨਕਾਰ ਕਰ ਦਿੱਤਾ। ਉਸ ਸਮੇਂ ਮੈਂ ਸਿਰਫ ਆਪਣੇ ਕਰਿਅਰ ਬਾਰੇ ਸੋਚ ਰਹੀ ਸੀ ਪਰ ਉਸੇ ਛੁੱਟੀ ਤੇ ਦੂਜੀ ਵਾਰ ਸੈਫ ਨੇ ਫਿਰ ਤੋਂ ਪੁੱਛਿਆ। ਅਤੇ ਮੈਂ ਬਿਨਾਂ ਸੋਚੇ ਸਮਝੇ ਹਾਂ ਕਰ ਦਿੱਤੀ।

ਸੈਫ ਅਤੇ ਕਰੀਨਾ ਵਿਆਹ ਤੋਂ ਪਹਿਲਾਂ 5 ਸਾਲ ਤਕ ਰਿਸ਼ਤੇ ਵਿੱਚ ਸਨ। ਕਰੀਨਾ ਇਸ ਤੋਂ ਪਹਿਲਾਂ ਸ਼ਾਹਿਦ ਕਪੂਰ ਨੂੰ ਡੇਟ ਕਰ ਰਹੀ ਸੀ।