ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਫ਼ਿਲਮ 'ਪਦਮਾਵਤ' ਨੂੰ ਹਰੀ ਝੰਡੀ ਦੇਣ ਦੇ ਵਿਰੋਧ ਵਿੱਚ ਕਰਨੀ ਸੈਨਾ ਨੇ 25 ਜਨਵਰੀ ਨੂੰ ਬੰਦ ਦਾ ਸੱਦਾ ਦਿੱਤਾ ਹੈ। ਕਰਨੀ ਸੈਨਾ ਦੇ ਪ੍ਰਧਾਨ ਨੇ ਸਰਬਉੱਚ ਅਦਾਲਤ ਦੇ ਫ਼ੈਸਲੇ ਉੱਤੇ ਅਫ਼ਸੋਸ ਜਤਾਉਂਦੇ ਕਿਹਾ ਕਿ ਉਨ੍ਹਾਂ ਕੋਲ ਵਿਰੋਧ ਦਾ ਰਸਤਾ ਖੁੱਲ੍ਹਾ ਹੈ। ਉਨ੍ਹਾਂ ਨੂੰ ਸਿਨੇਮਾ ਘਰ ਦੇ ਮਾਲਕਾਂ ਤੋਂ ਉਮੀਦ ਹੈ ਕਿ ਉਹ ਫ਼ਿਲਮ ਨਾ ਚਲਾਉਣ।
ਕਰਨੀ ਸੈਨਾ ਦੇ ਮਹੀਪਾਲ ਸਿੰਘ ਨੇ ਕਿਹਾ ਕਿ ਉਹ ਜਨਤਾ ਦੀ ਅਲਾਲਤ ਵਿੱਚ ਜਾਣਗੇ। ਉਨ੍ਹਾਂ ਨੂੰ ਕੇਂਦਰ ਸਰਕਾਰ ਤੋਂ ਉਮੀਦ ਹੈ। ਹਰਿਆਣਾ ਸਰਕਾਰ ਦੇ ਮੰਤਰੀ ਅਨਿਲ ਵਿਜ ਨੇ 'ਏਬੀਪੀ ਨਿਊਜ਼' ਨੂੰ ਕਿਹਾ ਕਿ ਸਰਕਾਰ ਢੁੱਕਵੀਂ ਵਿਵਸਥਾ ਕਰੇਗੀ। ਰਾਜ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਨੂੰ ਹੁਕਮ ਦੇ ਦਿੱਤੇ ਗਏ ਹਨ।