ਫਿਲਮ ‘ਸੁਲਤਾਨ’ : ਸਲਮਾਨ ਤੇ ਅਨੁਸ਼ਕਾ ਨੂੰ ਪੁਰਸਕਾਰ
ਏਬੀਪੀ ਸਾਂਝਾ | 23 Jan 2018 09:18 AM (IST)
ਮੁੰਬਈ- ਸਲਮਾਨ ਖਾਨ ਦੀ ਫਿਲਮ ‘ਸੁਲਤਾਨ’ ਨੇ ਤਹਿਰਾਨ ਅੰਤਰਰਾਸ਼ਟਰੀ ਸਪੋਰਟਸ ਫਿਲਮ ਉਤਸਵ ਵਿੱਚ ਸਿਖ਼ਰਲੇ ਤਿੰਨ ਪੁਰਸਕਾਰ ਜਿੱਤ ਕੇ ਭਰਵੀਂ ਹਾਜ਼ਰੀ ਲਵਾਈ ਹੈ। ਫਿਲਮ ਸੁਲਤਾਨ ਨੇ ਬਿਹਤਰੀਨ ਅਭਿਨੇਤਾ ਤੇ ਬਿਹਤਰੀਨ ਅਭਿਨੇਤਰੀ ਦੇ ਪੁਰਸਕਾਰ ਜਿੱਤ ਕੇ ਸਲਮਾਨ ਖਾਨ ਅਤੇ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਚਿਹਰਿਆਂ ਉੱਤੇ ਰੌਣਕ ਲੈ ਆਂਦੀ ਹੈ। ਫਿਲਮ ਸੁਲਤਾਨ ਲਈ ਤੀਜਾ ਪੁਰਸਕਾਰ ਡਾਇਰੈਕਸ਼ਨ ਦੇ ਖੇਤਰ ਵਿੱਚ ਡਾਇਰੈਕਟਰ ਅਲੀ ਅੱਬਾਸ ਜ਼ਫਰ ਦੇ ਹਿੱਸੇ ਆਇਆ ਹੈ। ਤਿੰਨਾਂ ਨੂੰ ਟਰਾਫੀਆਂ ਮਿਲਣ ਦੇ ਨਾਲ ਨਾਲ ਆਨਰੇਰੀ ਡਿਪਲੋਮੇ ਮਿਲੇ ਹਨ। ਇਹ ਫਿਲਮ ਇੱਕ ਰੋਮਾਂਟਿਕ ਕਹਾਣੀ ਉੱਤੇ ਆਧਾਰਤ ਹੈ, ਜੋ ਸੁਲਤਾਨ ਨਾਂ ਦੇ ਪਹਿਲਵਾਨ ਦੇ ਜੀਵਨ ਦੁਆਲੇ ਘੁੰਮਦੀ ਹੈ।