ਮੁੰਬਈ: ਕੈਟਰੀਨਾ ਕੈਫ ਤੇ ਫਵਾਦ ਖਾਨ ਜਲਦ ਪਰਦੇ 'ਤੇ ਇੱਕ ਰੋਮੈਂਟਿਕ ਜੋੜੀ ਬਣਾਉਣਗੇ। ਖਬਰ ਹੈ ਕਿ ਦੋਵੇਂ ਕਰਨ ਜੌਹਰ ਦੀ ਫਿਲਮ ਵਿੱਚ ਰੋਮੈਂਸ ਕਰਦੇ ਨਜ਼ਰ ਆਉਣਗੇ। ਫਿਲਮ ਦਿੱਲੀ ਵਿੱਚ ਸ਼ੂਟ ਹੋਏਗੀ ਜੋ ਪੰਜਾਬੀ ਵਿਆਹਾਂ 'ਤੇ ਅਧਾਰਤ ਹੈ।
ਕੈਟਰੀਨਾ ਤੇ ਫਵਾਦ ਪਹਿਲੀ ਵਾਰ ਇਕੱਠੇ ਕੰਮ ਕਰਨਗੇ। ਕੈਟਰੀਨਾ ਫਿਲਹਾਲ ਆਪਣੀ ਫਿਲਮ 'ਜੱਗਾ ਜਾਸੂਸ' ਦੀ ਸ਼ੂਟਿੰਗ ਕਰ ਰਹੀ ਹੈ ਜਿਸ ਤੋਂ ਬਾਅਦ ਇਸ ਫਿਲਮ ਲਈ ਕੰਮ ਸ਼ੁਰੂ ਕਰੇਗੀ।
ਫਵਾਦ ਖਾਨ ਪਹਿਲਾਂ ਵੀ ਕਰਨ ਜੌਹਰ ਨਾਲ ਕੰਮ ਕਰ ਚੁੱਕੇ ਹਨ। ਫਿਲਮ 'ਕਪੂਰ ਐਂਡ ਸੰਨਜ਼' ਤੇ 'ਐ ਦਿਲ ਹੈ ਮੁਸ਼ਕਿਲ' ਵਿੱਚ। ਉਮੀਦ ਹੈ ਇਹ ਫਿਲਮ ਵੀ ਕਾਮਯਾਬ ਰਹੇਗੀ।