ਅਦਾਕਾਰਾ ਕੈਟਰੀਨਾ ਕੈਫ ਦੇ ਕਾਲੇ ਚਸ਼ਮੇ ਨੂੰ ਸ਼ਾਇਦ ਕਿਸੇ ਦੀ ਕਾਲੀ ਨਜ਼ਰ ਲੱਗ ਗਈ ਹੈ। ਉਹਨਾਂ ਦੀ ਫਿਲਮ 'ਬਾਰ ਬਾਰ ਦੇਖੋ' ਬਾਕਸ ਆਫਿਸ 'ਤੇ ਕੋਈ ਕਮਾਲ ਨਹੀਂ ਵਿਖਾ ਪਾ ਰਹੀ ਹੈ। ਫਿਲਮ ਨੇ ਹੁਣ ਤਕ ਸਿਰਫ 29 ਕਰੋੜ ਰੁਪਏ ਦਾ ਹੀ ਬਿਜ਼ਨੇਸ ਕੀਤਾ ਹੈ। ਇਹ ਫਿਲਮ ਦੀ ਇੱਕ ਹਫਤੇ ਦੀ ਕਮਾਈ ਹੈ। 2016 ਵਿੱਚ ਇਹ ਕੈਟਰੀਨਾ ਦੀ ਦੂਜੀ ਫਲੌਪ ਫਿਲਮ ਹੈ। ਇਸ ਤੋਂ ਪਹਿਲਾਂ ਆਈ 'ਫਿਤੂਰ' ਵੀ ਬਾਕਸ ਆਫਿਸ 'ਤੇ ਨਹੀਂ ਚਲੀ ਸੀ।

     


ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਇਸ ਦਾ ਬਹੁਤ ਰੌਲਾ ਸੀ। ਖਾਸ ਕਰ ਇਸ ਦੇ ਗਾਣੇ 'ਕਾਲਾ ਚਸ਼ਮਾ' ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ ਸੀ। ਪਰ ਹਿੱਟ ਗੀਤ ਹੋਣ ਦੇ ਬਾਵਜੂਦ ਫਿਲਮ ਬਾਕਸ ਆਫਿਸ 'ਤੇ ਫਲੌਪ ਹੋਈ ਹੈ।

ਇਸ ਦੇ ਨਾਲ ਹੀ ਰਿਲੀਜ਼ ਹੋਈ ਫਿਲਮ ਫਰੀਕੀ ਅਲੀ ਵੀ ਬੁਰੀ ਤਰ੍ਹਾਂ ਫਲੌਪ ਹੋਈ ਹੈ। ਸੋਹੇਲ ਖਾਨ ਨਿਰਦੇਸ਼ਤ ਫਿਲਮ 'ਫਰੀਕੀ ਅਲੀ' ਨੇ ਸਿਰਫ 10 ਕਰੋੜ ਰੁਪਏ ਕਮਾਏ ਹਨ ਇੱਕ ਹਫਤੇ ਵਿੱਚ। ਇਸ ਫਿਲਮ ਵਿੱਚ ਨਵਾਜ਼ੂਦੀਨ ਸਿੱਦਿਕੀ ਮੁੱਖ ਭੂਮੀਕਾ ਨਿਭਾ ਰਹੇ ਸਨ ਪਰ ਉਹਨਾਂ ਦੀ ਸ਼ਾਨਦਾਰ ਅਦਾਕਾਰੀ ਵੀ ਦਰਸ਼ਕ ਖਿੱਚ ਨਹੀਂ ਸਕੀ ਹੈ।