ਮੁੰਬਈ: ਬਾਲੀਵੁੱਡ ਜਾਣਦਾ ਹੈ ਕਿ ਅਦਾਕਾਰਾ ਕੈਟਰੀਨਾ ਕੈਫ ਕਪੂਰ ਬਣਨ ਵਾਲੀ ਸੀ ਪਰ ਰਣਬੀਰ ਨਾਲ ਬ੍ਰੇਕਅਪ ਤੋਂ ਬਾਅਦ ਇਹ ਨਹੀਂ ਹੋ ਸਕਿਆ। ਸ਼ਾਇਦ ਅਮਰੀਕਨ ਗਾਇਕ ਕ੍ਰਿਸ ਮਾਰਟਿਨ ਇਸ ਗੱਲ ਤੋਂ ਵਾਕਫ ਨਹੀਂ। ਹਾਲ ਹੀ ਵਿੱਚ ਇੱਕ ਈਵੈਂਟ ਦੌਰਾਨ ਕ੍ਰਿਸ ਤੋਂ ਹੋ ਗਈ ਇੱਕ ਵੱਡੀ ਗਲਤੀ। ਇਸ ਈਵੈਂਟ ਨੂੰ ਪ੍ਰਿਅੰਕਾ ਚੋਪੜਾ ਹੋਸਟ ਕਰ ਰਹੀ ਸੀ।

  


ਖਬਰ ਇਹ ਹੈ ਕਿ ਗਲੋਬਲ ਸਿਟੀਜ਼ਨ ਮਿਊਜ਼ਿਕ ਫੈਸਟੀਵਲ ਜਲਦ ਭਾਰਤ ਵਿੱਚ ਹੋਣ ਵਾਲਾ ਹੈ ਜਿਸ ਵਿੱਚ ਕਈ ਬਾਲੀਵੁੱਡ ਅਦਾਕਾਰ ਵੀ ਸ਼ਿਰਕਤ ਕਰਨਗੇ। ਸੋ ਕ੍ਰਿਸ ਜਦ ਮੰਚ 'ਤੇ ਉਨ੍ਹਾਂ ਸਿਤਾਰਿਆਂ ਦੇ ਨਾਮ ਲੈਣ ਪਹੁੰਚੇ, ਉਨ੍ਹਾਂ ਨੇ ਕੈਟਰੀਨਾ ਕੈਫ ਕਪੂਰ ਕਿਹਾ। ਇਸ ਗੱਲ 'ਤੇ ਪ੍ਰਿਅੰਕਾ ਚੋਪੜਾ ਨੇ 'ਊਪਸ' ਵੀ ਕਿਹਾ ਪਰ ਗੱਲ ਉੱਥੇ ਹੀ ਖਤਮ ਹੋ ਗਈ।

ਹੋ ਸਕਦਾ ਹੈ ਕਿ ਕ੍ਰਿਸ ਇਸ ਗੱਲ ਤੋਂ ਵਾਕਫ ਨਹੀਂ ਸਨ ਪਰ ਇਹ ਖਬਰ ਪੜ੍ਹ ਕੇ ਕੈਟਰੀਨਾ ਨੂੰ ਜ਼ਰੂਰ ਧੱਕਾ ਲੱਗੇਗਾ।