ਰਣਬੀਰ ਤੇ ਰਣਵੀਰ ਤੋਂ ਕੈਟਰੀਨਾ ਖਫਾ
ਏਬੀਪੀ ਸਾਂਝਾ | 16 Nov 2016 03:55 PM (IST)
ਮੁੰਬਈ: ਅਦਾਕਾਰਾ ਕੈਟਰੀਨਾ ਕੈਫ ਨੂੰ ਉਨ੍ਹਾਂ ਦੇ ਐਕਸ ਬੌਏਫਰੈਂਡ ਰਣਬੀਰ ਕਪੂਰ ਖਫਾ ਕਰ ਗਏ ਹਨ। ਜੀ ਹਾਂ, ਖਬਰ ਹੈ ਕਿ ਕਰਨ ਜੌਹਰ ਦੇ ਟਾਕ ਸ਼ੋਅ ਵਿੱਚ ਕੁਝ ਅਜਿਹਾ ਹੋਇਆ ਹੈ ਜੋ ਕੈਟ ਦੀ ਇਮੇਜ਼ ਲਈ ਚੰਗਾ ਨਹੀਂ। ਸੁਣਿਆ ਹੈ ਕਿ ਰਣਵੀਰ ਨੇ ਸ਼ੋਅ 'ਤੇ ਕੈਟਰੀਨਾ ਦੀ ਨਕਲ ਉਤਾਰੀ ਹੈ। ਉਹ ਵੀ ਉਸ ਸੀਨ ਦੀ ਜਦ ਉਹ ਰੋਂਦੇ-ਰੋਂਦੇ ਰਣਬੀਰ ਕੋਲ ਗਈ ਸੀ। ਇਸ ਪੂਰੇ ਸੀਨ ਦਾ ਕਰਨ ਤੇ ਰਣਬੀਰ ਨੇ ਪੂਰਾ ਮਜ਼ਾ ਲਿਆ। ਵੈਸੇ ਇਸ ਸ਼ੋਅ 'ਤੇ ਕਰਨ ਨੇ ਕੈਟਰੀਨਾ ਨੂੰ ਵੀ ਸੱਦਿਆ ਸੀ ਪਰ ਕੈਟ ਨੇ ਸਾਫ ਇਨਕਾਰ ਕਰ ਦਿੱਤਾ ਕਿਉਂਕਿ ਉਹ ਜਾਣਦੀ ਸੀ ਕਿ ਕਰਨ ਜ਼ਰੂਰ ਉਸ ਤੋਂ ਰਣਬੀਰ ਨਾਲ ਰਿਸ਼ਤੇ ਬਾਰੇ ਪੁੱਛੇਗਾ। ਨਾਲ ਹੀ ਉਹਨਾਂ ਦੇ ਐਕਸ ਬੌਏਫਰੈਂਡ ਸਲਮਾਨ ਖਾਨ ਦੀ ਵੀ ਜ਼ਰੂਰ ਜ਼ਿਕਰ ਹੋਵੇਗਾ। ਕੈਟਰੀਨਾ ਨੇ ਅਜੇ ਤੱਕ ਆਪਣੇ ਬ੍ਰੇਕ-ਅਪ ਬਾਰੇ ਕਿਸੇ ਨਾਲ ਵੀ ਗੱਲ ਨਹੀਂ ਕੀਤੀ ਅਤੇ ਨਾ ਹੀ ਉਹ ਅੱਗੇ ਕੁਝ ਕਹਿਣ ਦੇ ਮੂਡ ਵਿੱਚ ਹੈ। ਇਹ ਵੱਖਰੀ ਗੱਲ ਹੈ ਜੇ ਰਣਬੀਰ ਹੀ ਸ਼ੋਅ 'ਤੇ ਕੈਟ ਬਾਰੇ ਕੁਝ ਬੋਲ ਜਾਣ। ਕੈਟਰੀਨਾ ਦਾ ਤਾਂ ਪਤਾ ਨਹੀਂ ਪਰ ਫਿਲਹਾਲ ਇੰਨੀ ਜਾਣਕਾਰੀ ਜ਼ਰੂਰ ਹੈ ਕਿ ਦੋਵੇਂ ਰਣਵੀਰ ਤੇ ਰਣਬੀਰ ਦੀਪਿਕਾ ਬਾਰੇ ਖੂਬ ਬੋਲੇ ਹਨ। ਇਹ ਐਪੀਸੋਡ ਵਾਕਿਆ ਹੀ ਮਜ਼ੇਦਾਰ ਹੋਵੇਗਾ।