Alia Bhatt and Ranveer Singh set to shoot for Karan Johar's Koffee With Karan 7 next week
Koffee With Karan 7: ਕਰਨ ਜੌਹਰ ਨੇ ਬੁੱਧਵਾਰ ਨੂੰ ਇਹ ਐਲਾਨ ਕਰਕੇ ਫੈਨਸ ਦਾ ਦਿਲ ਤੋੜ ਦਿੱਤਾ ਕਿ ਹੁਣ ਉਨ੍ਹਾਂ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' ਦਾ ਨਵਾਂ ਸੀਜ਼ਨ ਨਹੀਂ ਆਵੇਗਾ ਪਰ ਇਸ ਤੋਂ ਫੌਰਨ ਬਾਅਦ ਹੀ ਉਸ ਦੇ ਐਲਾਨ ਵਿੱਚ ਇੱਕ ਮੋੜ ਆਇਆ, ਕਿਉਂਕਿ ਉਸ ਨੇ ਖੁਲਾਸਾ ਕੀਤਾ ਕਿ ਚੈਟ ਸ਼ੋਅ ਇੱਕ ਨਵੇਂ ਸੀਜ਼ਨ ਦੇ ਨਾਲ ਵਾਪਸ ਆ ਜਾਵੇਗਾ ਤੇ ਇੱਕ ਪ੍ਰਮੁੱਖ ਸਟ੍ਰੀਮਿੰਗ ਪਲੇਟਫਾਰਮ ਨੂੰ ਹਿੱਟ ਕਰੇਗਾ।
ਇੱਕ ਰਿਪੋਰਟ ਮੁਤਾਬਕ ਇਸ ਚੈਟ ਸ਼ੋਅ ਦੇ ਪਹਿਲੇ ਮਹਿਮਾਨ ਅਗਲੇ ਹਫ਼ਤੇ ਸ਼ੂਟ ਕਰਨ ਲਈ ਤਿਆਰ ਹਨ। ਆਲੀਆ ਭੱਟ ਤੇ ਰਣਵੀਰ ਸਿੰਘ ਸੋਫੇ ਨੂੰ ਗ੍ਰੇਸ ਕਰਨ ਵਾਲੇ ਪਹਿਲੇ ਬਾਲੀਵੁੱਡ ਸਿਤਾਰਿਆਂ ਚੋਂ ਇੱਕ ਹੋਣਗੇ। ਇੱਕ ਸੂਤਰ ਨੇ ਦੱਸਿਆ ਕਿ ਆਲੀਆ ਤੇ ਰਣਵੀਰ 10 ਮਈ ਦੇ ਆਸਪਾਸ ਸ਼ਹਿਰ ਵਿੱਚ ਆਪਣੇ ਐਪੀਸੋਡ ਦੀ ਸ਼ੂਟਿੰਗ ਕਰਨਗੇ।
ਜਿੱਥੇ ਫੈਨਸ ਆਲੀਆ ਦੇ ਆਪਣੇ ਪਤੀ ਰਣਬੀਰ ਕਪੂਰ ਨਾਲ ਆਉਣ ਦੀ ਉਮੀਦ ਕਰ ਰਹੇ ਹੋਣਗੇ, ਪਰ ਆਲੀਆ ਅਤੇ ਰਣਵੀਰ ਦੀ ਗੇਸਟ ਜੋੜੀ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਇਹ ਜੋੜੀ ਕਰਨ ਜੌਹਰ ਦੀ ਆਉਣ ਵਾਲੀ ਫਿਲਮ ਰੌਕੀ ਅਤੇ ਰਾਣੀ ਕੀ ਪ੍ਰੇਮ ਕਹਾਣੀ ਵਿੱਚ ਲੀਡ ਰੋਲ ਪਲੇਅ ਕਰਨ ਵਾਲੀ ਜੋੜੀ ਹੈ।
ਕੇਜੋ ਇਸ ਫਿਲਮ ਲਈ ਨਿਰਦੇਸ਼ਕ ਦੀ ਕੁਰਸੀ 'ਤੇ ਵਾਪਸ ਆ ਰਹੇ ਹਨ। ਇਹ ਪਹਿਲੀ ਵਾਰ ਵੀ ਹੋ ਸਕਦਾ ਹੈ ਜਦੋਂ ਆਲੀਆ ਰਣਬੀਰ ਕਪੂਰ ਨਾਲ ਆਪਣੇ ਵਿਆਹ ਬਾਰੇ ਗੱਲ ਕਰ ਸਕਦੀ ਹੈ ਅਤੇ ਇੱਥੋਂ ਤੱਕ ਕਿ ਗੈਲ ਗੈਡੌਟ ਨਾਲ ਆਪਣੇ ਹਾਲੀਵੁੱਡ ਡੈਬਿਊ ਬਾਰੇ ਵੀ ਕੋਈ ਵੱਡਾ ਖੁਲਾਸਾ ਕਰ ਸਕਦੀ ਹੈ।
ਆਲੀਆ ਆਪਣੀ ਪਹਿਲੀ ਹਾਲੀਵੁੱਡ ਫਿਲਮ ਹਾਰਟ ਆਫ ਸਟੋਨ ਦੀ ਸ਼ੂਟਿੰਗ ਸ਼ੁਰੂ ਕਰਨ ਲਈ ਮਈ ਦੇ ਅੱਧ ਤੱਕ ਯੂਕੇ ਰਵਾਨਾ ਹੋਵੇਗੀ। ਇਸ ਬਾਰੇ ਹੋਰ ਵਧਰੇ ਪੜ੍ਹਨ ਲਈ ਲਿੰਕ 'ਤੇ ਕਲਿੱਕ ਕਰੋ।
ਇਹ ਵੀ ਪੜ੍ਹੋ: Neeru Bajwa ਨੇ ਸ਼ੇਅਰ ਕੀਤੀ ਆਉਣ ਵਾਲੀ ਫਿਲਮ Kokka ਦੇ ਬਿਹਾਇੰਡ ਦ ਸੀਨ ਦੇ ਮਜ਼ੇਦਾਰ ਪਲਾਂ ਦੀ ਵੀਡੀਓ