ਚੰਡੀਗੜ੍ਹ: ਪੰਜਾਬੀ ਐਕਟਰਸ ਨੀਰੂ ਬਾਜਵਾ (Neeru Bajwa) ਤੇ ਗੁਰਨਾਮ ਭੁੱਲਰ (Gurnam Bhullar) ਆਪਣੀ ਆਉਣ ਵਾਲੀ ਫਿਲਮ Kokka ਦੀ ਰਿਲੀਜ਼ ਲਈ ਤਿਆਰ ਹਨ। ਫਿਲਮ ਦਾ ਟ੍ਰੇਲਰ ਯੂਟਿਊਬ 'ਤੇ ਆ ਚੁੱਕਾ ਹੈ ਤੇ ਫੈਨਸ ਇਸ ਨੂੰ ਪੰਜਾਬੀ ਸਿਨੇਮਾ ਵਿੱਚ ਹੁਣ ਤੱਕ ਦਾ ਸਭ ਤੋਂ ਵਧੀਆ ਕੰਸੈਪਟ ਅਤੇ ਕਹਾਣੀ ਮੰਨ ਰਹੇ ਹਨ।


ਜਿੱਥੇ ਪ੍ਰਸ਼ੰਸਕ ਪਹਿਲਾਂ ਹੀ ਟ੍ਰੇਲਰ ਵਿੱਚ ਨੀਰੂ ਬਾਜਵਾ ਤੇ ਗੁਰਨਾਮ ਦੀ ਉਨ੍ਹਾਂ ਦੇ ਕਿਰਦਾਰਾਂ ਦੀ ਤਾਰੀਫ ਕਰਨ ਵਿੱਚ ਰੁੱਝੇ ਹੋਏ ਹਨ ਇਸ ਦੇ ਨਾਲ ਹੀ ਨੀਰੂ ਨੇ ਸ਼ੂਟਿੰਗ ਸੈੱਟ ਤੋਂ ਸੀਨ ਦੇ ਮਜ਼ੇਦਾਰ ਪਲਾਂ ਨੂੰ ਬਿਹਾਇੰਡ ਦ ਸੀਨ ਦੀ ਵੀਡੀਓ ਸ਼ੇਅਰ ਕਰਕੇ ਪੇਸ਼ ਕੀਤਾ ਹੈ।


ਨੀਰੂ ਨੇ ਇਸ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਲਿਆ ਅਤੇ ਆਫ-ਸਕ੍ਰੀਨ ਦੇ ਮਜ਼ੇਦਾਰ ਪਲਾਂ ਨੂੰ ਬਿਆਨ ਕਰਨ ਲਈ ਦੋ ਵੱਖ-ਵੱਖ ਪੋਸਟਾਂ ਸਾਂਝੀਆਂ ਕੀਤੀਆਂ। ਪਹਿਲੀ ਵੀਡੀਓ ਵਿੱਚ ਉਸਨੇ ਕੁਝ ਸ਼ਰਾਰਤੀ ਲੋਕਾਂ ਨੂੰ ਮਿਲਣ ਵਾਲੇ ਟੀਮ ਦੇ ਤਜ਼ਰਬੇ ਦਾ ਖੁਲਾਸਾ ਕੀਤਾ ਜਿਨ੍ਹਾਂ ਨੇ ਸ਼ੂਟਿੰਗ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ।






ਇੱਕ ਹੋਰ ਵੀਡੀਓ ਪੋਸਟ ਵਿੱਚ ਨੀਰੂ ਨੇ ਆਪਣੀ ਧੀ ਅਨਾਇਆ ਕੌਰ ਜਵੰਧਾ ਦੇ ਬਿਨਾਂ ਯੋਜਨਾਬੱਧ ਸਕ੍ਰੀਨ ਡੈਬਿਊ ਦਾ ਵੀ ਐਲਾਨ ਕੀਤਾ। ਦਿਲਚਸਪ ਆਫ-ਸਕ੍ਰੀਨ ਕਹਾਣੀ ਸੁਣਾਉਂਦੇ ਹੋਏ ਨੀਰੂ ਨੇ ਕਿਹਾ ਕਿ ਫਿਲਮ ਦੀ ਟੀਮ ਕੋਲ ਫਿਲਮ ਵਿੱਚ ਦਿਖਾਉਣ ਲਈ ਲੋੜੀਂਦੇ ਲੋਕ ਤੇ ਜੂਨੀਅਰ ਕਲਾਕਾਰ ਨਹੀਂ ਸੀ, ਇਸ ਲਈ ਉਨ੍ਹਾਂ ਨੇ ਨੀਰੂ ਦੀ ਧੀ ਆਨਾਇਆ ਨੂੰ ਕੈਫੇਟੇਰੀਆ ਸੀਨ ਵਿੱਚ ਸਾਈਡ ਟੇਬਲ 'ਤੇ ਬਿਠਾਇਆ। ਆਨਾਇਆ ਨੀਰੂ ਦੀ ਹੇਅਰ ਸਟਾਈਲਿਸਟ ਕਿਰਨ ਨਾਲ ਬੈਠੀ ਨਜ਼ਰ ਆ ਰਹੀ ਹੈ।






ਕੋਕਾ ਦੇ ਟ੍ਰੇਲਰ ਤੋਂ ਨੀਰੂ ਵਲੋਂ ਪੇਸ਼ ਕੀਤੀਆਂ ਗਈਆਂ ਇਨ੍ਹਾਂ ਆਫ-ਸਕ੍ਰੀਨ ਕਹਾਣੀਆਂ ਨੂੰ ਪ੍ਰਸ਼ੰਸਕ ਪਸੰਦ ਕਰ ਰਹੇ ਹਨ। ਫਿਲਮ ਦੇ ਕ੍ਰੈਡਿਟ ਦੀ ਗੱਲ ਕਰੀਏ ਤਾਂ ਇਹ ਰੁਪਿੰਦਰ ਇੰਦਰਜੀਤ ਵਲੋਂ ਲਿਖੀ ਗਈ ਹੈ, ਜਿਸ ਦਾ ਨਿਰਦੇਸ਼ਨ ਸੰਤੋਸ਼ ਸੁਭਾਸ਼ ਥਿਤੇ ਅਤੇ ਭਾਨੂ ਠਾਕੁਰ ਨੇ ਕੀਤਾ ਹੈ। ਦੱਸ ਦਈਏ ਕਿ ਇਹ ਫਿਲਮ 20 ਮਈ ਨੂੰ ਸਿਲਵਰ ਸਕ੍ਰੀਨਜ਼ 'ਤੇ ਆਉਣ ਵਾਲੀ ਹੈ।


ਇਹ ਵੀ ਪੜ੍ਹੋ: ਜਦੋਂ ਸੈਕਿੰਡ ਹੈਂਡ ਸਾਮਾਨ ਨੇ ਬਦਲੀ ਕਿਸਮਤ, ਬੈਗ 'ਚੋਂ ਨਿਕਲੇ 60 ਕਰੋੜ!