ਜੰਲਧਰ: ਫਿਲਮ 'ਲਾਵਾਂ ਫੇਰੇ' ਦੀ ਟੀਮ ਪ੍ਰਚਾਰ ਲਈ ਅੱਜ ਜਲੰਧਰ ਪੁੱਜੀ। ਫਿਲਮ 17 ਫਰਵਰੀ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ ਵਿੱਚ ਗਾਇਕ ਤੇ ਅਦਾਕਾਰ ਰੋਸ਼ਨ ਪ੍ਰਿੰਸ, ਰੂਬੀਨਾ ਬਾਜਵਾ, ਬੀਐਨ ਸ਼ਰਮਾ ਤੇ ਕਰਮਜੀਤ ਅਨਮੋਲ ਨਜ਼ਰ ਆਉਣਗੇ।

ਫਿਲਮ 'ਲਾਵਾਂ-ਫੇਰੇ' ਵਿਆਹ ਦੌਰਾਨ ਜੀਜਿਆਂ ਦੇ ਝਗੜਿਆਂ 'ਤੇ ਬਣੀ ਹੈ। ਇਸ ਵਿੱਚ ਰੌਸ਼ਨ ਪ੍ਰਿੰਸ ਮੁੱਖ ਭੂਮਿਕਾ ਵਿੱਚ ਹੈ। ਦੂਜੀ ਫਿਲਮ ਕਰ ਰਹੀ ਰੂਬੀਨਾ ਬਾਜਵਾ ਇਸ ਵਿੱਚ ਹੀਰੋਇਨ ਹੈ। ਰਾਜਨੀਤੀ ਤੋਂ ਤੌਬਾ ਕਰਨ ਮਗਰੋਂ ਗੁਰਪ੍ਰੀਤ ਘੁੱਗੀ ਵੀ ਇਸ ਫਿਲਮ ਵਿੱਚ ਕਾਮੇਡੀ ਕਰਦੇ ਨਜ਼ਰ ਆਉਣਗੇ।

ਫਿਲਮ ਦੇ ਗਾਣੇ ਰੌਸ਼ਨ ਪ੍ਰਿੰਸ ਤੋਂ ਇਲਾਵਾ ਹੈਪੀ ਰਾਏਕੋਟੀ ਨੇ ਵੀ ਗਾਏ ਹਨ। ਇਸ ਫਿਲਮ ਦਾ ਨਿਰਮਾਣ ਪ੍ਰਸਿੱਧ ਡਾਇਰੈਕਟਰ ਸਮੀਪ ਕੰਗ ਨੇ ਕੀਤਾ ਹੈ। ਫਿਲਮ ਦੀ ਕਹਾਣੀ ਪਾਲੀ ਸਿੰਘ ਨੇ ਲਿਖੀ ਹੈ, ਜਿਹੜੇ ਪਹਿਲਾਂ ਵੀ ਰੌਸ਼ਨ ਪ੍ਰਿੰਸ ਦੀ ਫਿਲਮ `ਮੈਂ ਤੇਰੀ ਤੂੰ ਮੇਰਾ` ਦੀ ਕਹਾਣੀ ਲਿਖ ਚੁੱਕੇ ਹਨ।

ਫਿਲਮ ਦਾ ਬਿਜ਼ਨੈੱਸ ਐਡਵਾਈਜ਼ਰ ਓਮਜੀ ਗਰੁੱਪ ਹੈ ਤੇ ਪ੍ਰਾਜੈਕਟ ਡਿਜ਼ਾਈਨਿੰਗ ਦਾ ਕੰਮ ਮੁਨੀਸ਼ ਸਾਹਨੀ ਨੇ ਕੀਤਾ ਹੈ। ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਬਾਹਰਲੇ ਦੇਸ਼ਾਂ `ਚ ਕੀਤੀ ਗਈ ਹੈ। ਕਰਮਜੀਤ ਅਨਮੋਲ ਅਭਿਨੈ ਦੇ ਨਾਲ-ਨਾਲ ਇਸ ਫਿਲਮ ਨੂੰ ਪ੍ਰੋਡਿਊਸ ਵੀ ਕਰ ਰਹੇ ਹਨ।