ਮਹੇਸ਼ ਮਾਂਜਰੇਕਰ ਖਿਲਾਫ ਐਫਆਈਆਰ, ਕਾਰ ਦੀ ਟੱਕਰ ਮਗਰੋਂ ਕੁੱਟਮਾਰ ਦੇ ਦੋਸ਼
ਏਬੀਪੀ ਸਾਂਝਾ | 18 Jan 2021 07:43 AM (IST)
ਮਹਾਰਾਸ਼ਟਰ ਦੇ ਪੁਣੇ 'ਚ ਇੱਕ ਵਿਅਕਤੀ ਨੇ ਬਾਲੀਵੁੱਡ ਐਕਟਰ ਅਤੇ ਨਿਰਦੇਸ਼ਕ ਮਹੇਸ਼ ਮਾਂਜਰੇਕਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।
ਮੁੰਬਈ: ਮਹਾਰਾਸ਼ਟਰ ਦੇ ਪੁਣੇ 'ਚ ਇੱਕ ਵਿਅਕਤੀ ਨੇ ਬਾਲੀਵੁੱਡ ਐਕਟਰ ਅਤੇ ਨਿਰਦੇਸ਼ਕ ਮਹੇਸ਼ ਮਾਂਜਰੇਕਰ (Mahesh Manjrekar) ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਮਹੇਸ਼ ਮਾਂਜਰੇਕਰ ਨੇ ਉਸ ਨੂੰ ਥੱਪੜ ਮਾਰਿਆ ਅਤੇ ਗਾਲ੍ਹਾਂ ਕੱਢੀਆਂ। ਸ਼ਿਕਾਇਤਕਰਤਾ ਮੁਤਾਬਕ ਉਸ ਦੀ ਕਾਰ ਮਹੇਸ਼ ਮਾਂਜਰੇਕਰ ਦੀ ਕਾਰ ਨਾਲ ਟਕਰਾ ਗਈ, ਜਿਸ ਤੋਂ ਬਾਅਦ ਫਿਲਮ ਨਿਰਮਾਤਾ ਨੇ ਉਸ ਨੂੰ ਥੱਪੜ ਮਾਰਿਆ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਯਾਵਤ ਥਾਣੇ ਦੇ ਇੱਕ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੀ ਰਾਤ ਪੁਣੇ-ਸੋਲਾਪੁਰ ਹਾਈਵੇਅ 'ਤੇ ਸਥਿਤ ਯਾਵਤ ਪਿੰਡ ਨੇੜੇ ਵਾਪਰੀ, ਜਿਸ ਤੋਂ ਬਾਅਦ ਪੁਲਿਸ ਨੇ ਮਹੇਸ਼ ਮਾਂਜਰੇਕਰ ਖਿਲਾਫ ਭਾਰਤੀ ਦੰਡਾਵਲੀ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਕੈਲਾਸ਼ ਸਤਪੁਤੇ ਨੇ ਦੋਸ਼ ਲਾਇਆ ਕਿ ਮਾਂਜਰੇਕਰ ਨੇ ਅਚਾਨਕ ਬ੍ਰੇਕ ਲਗਾਏ, ਜਿਸ ਕਾਰਨ ਉਸ ਦੀ ਕਾਰ ਅਦਾਕਾਰ ਦੀ ਕਾਰ ਨੂੰ ਪਿੱਛੇ ਤੋਂ ਟੱਕਰਾ ਗਈ। ਅਧਿਕਾਰੀ ਨੇ ਕਿਹਾ ਕਿ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਮਹੇਸ਼ ਮਾਂਜਰੇਕਰ ਕਾਰ ਦੇ ਟਕਰਾਉਣ ਤੋਂ ਬਾਅਦ ਕਾਰ ਚੋਂ ਬਾਹਰ ਨਿਕਲਿਆ ਤਾਂ ਉਸਦਾ ਅਤੇ ਸਤਪੁਤੇ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਮੰਜਰੇਕਰ ਨੇ ਉਸ ਨੂੰ ਥੱਪੜ ਮਾਰਿਆ ਅਤੇ ਗਾਲ੍ਹਾਂ ਕੱਢੀਆਂ। ਇਹ ਵੀ ਪੜ੍ਹੋ: Delhi School Reopening: ਦਿੱਲੀ ਵਿੱਚ ਮੁੜ ਖੁੱਲ੍ਹ ਰਹੇ ਹਨ ਸਕੂਲ, ਬੱਚਿਆਂ ਨੂੰ ਭੇਜਣ ਤੋਂ ਪਹਿਲਾਂ ਜਾਣੋ ਕੁਝ ਜ਼ਰੂਰੀ ਗੱਲਾਂ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904