ਵੀਡੀਓ ਦੀ ਸ਼ੁਰੂਆਤ ‘ਚ ਮੇਘਨਾ ਆਪਣੇ ਪਿਤਾ ਗੁਲਜ਼ਾਰ ਦੇ ਨਾਲ ਬੈਠੀ ਨਜ਼ਰ ਆ ਰਹੀ ਹੈ ਅਤੇ ਆਪਣੇ ਖ਼ੂਬਸੂਰਤ ਪਲਾਂ ਬਾਰੇ ਦੱਸ ਰਹੀ ਹੈ। ਫ਼ਿਲਮ ‘ਚ ਆਲਿਆ ਸਹਿਮਤ ਨਾਂ ਦੀ ਕੁੜੀ ਦਾ ਰੋਲ ਕਰ ਰਹੀ ਹ ਅਤੇ ਵਿੱਕੀ ਕੌਸ਼ਲ ਇੱਕ ਪਾਕਿਸਤਾਨੀ ਆਰਮੀ ਅਫਸਰ ਦਾ। ਦੋਹਾਂ ਦਾ ਵਿਆਹ ਵੀ ਹੋ ਜਾਂਦਾ ਹੈ।
[embed]
ਆਲਿਆ ਨੇ ਸ਼ੂਟਿੰਗ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਕਿਹਾ, ‘ਜਿੱਥੇ ਫ਼ਿਲਮ ਦੀ ਸ਼ੂਟਿੰਗ ਹੋਈ ਸੀ ਉੱਥੇ ਫ਼ੋਨ ਦਾ ਨੈਟਵਰਕ ਬਹੁਤ ਘੱਟ ਸੀ। ਜਿਸ ਕਰ ਕੇ ਉਹ ਫੋਨ ‘ਚ ਬਿਜ਼ੀ ਨਾ ਹੋਕੇ ਕਸ਼ਮੀਰ ਦੀ ਵਾਦੀਆਂ ਤੇ ਪਹਾੜਾਂ ਨੂੰ ਦੇਖਦੇ ਰਹਿੰਦੇ ਸੀ।
ਮੇਘਨਾ ਗੁਲਜ਼ਾਰ ਇਸ ਤੋਂ ਪਹਿਲਾਂ ‘ਤਲਵਾਰ’ ਫ਼ਿਲਮ ਨੂੰ ਡਾਇਰੈਕਟ ਕਰ ਚੁੱਕੀ ਹੈ। ‘ਰਾਜ਼ੀ’ ਨੂੰ ਕਰਨ ਜੌਹਰ ਪ੍ਰੋਡਿਊਸ ਕਰ ਰਹੇ ਹਨ। ਇਹ ਫ਼ਿਲਮ ਹਰਿੰਦਰ ਸਿੱਕਾ ਦੇ ਨਾਵਲ ‘ਕਾਲਿੰਗ ਸਹਿਮਤ’ ‘ਤੇ ਆਧਾਰਿਤ ਹੈ।