ਮੱਲਿਕਾ ਸ਼ੇਰਾਵਤ ਦੀ ਹਮਲਾਵਰਾਂ ਨੂੰ ਚੁਣੌਤੀ
ਏਬੀਪੀ ਸਾਂਝਾ | 19 Nov 2016 04:38 PM (IST)
ਕੁਝ ਦਿਨ ਪਹਿਲਾਂ ਅਦਾਕਾਰਾ ਮੱਲਿਕਾ ਸ਼ੇਰਾਵਤ ਨਾਲ ਪੈਰਿਸ ਵਿੱਚ ਕੁੱਟਮਾਰ ਕੀਤੀ ਗਈ। ਇਸ ਹਮਲੇ 'ਤੇ ਹੁਣ ਮੱਲਿਕਾ ਖੁਲ੍ਹ ਕੇ ਸਾਹਮਣੇ ਆਈ ਹੈ। ਮੱਲਿਕਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਉਹ ਤਿੰਨ ਲੋਕਾਂ ਦੀ ਦਹਿਸ਼ਤ ਤੋਂ ਡਰਨ ਵਾਲੀ ਨਹੀਂ, ਉਹ ਇੱਕ ਦਲੇਰ ਮਹਿਲਾ ਹੈ। ਮੱਲਿਕਾ ਨੇ ਇਸ ਮਾਮਲੇ 'ਤੇ ਇੱਕ ਅੰਗਰੇਜ਼ੀ ਚੈਨਲ ਨੂੰ ਇੰਟਰਵਿਊ ਵੀ ਦਿੱਤਾ ਹੈ। ਮੱਲਿਕਾ ਅਤੇ ਉਸਦੇ ਬੁਆਏਫਰੈਂਡ ਨਾਲ ਕੁੱਟਮਾਰ ਕਰ ਉਹਨਾਂ ਦਾ ਅਪਾਰਟਮੈਂਟ ਲੁੱਟਿਆ ਗਿਆ ਸੀ। ਇਸ ਤੋਂ ਪਹਿਲਾਂ ਵੀ ਖਬਰਾਂ ਸਨ ਕਿ ਇੰਟਰਨੈਸ਼ਨਲ ਸੈਨਸੇਸ਼ਨ ਕਿੰਮ ਕਰਦਾਸ਼ੀਆਂ ਨਾਲ ਵੀ ਅਜਿਹੀ ਵਾਰਦਾਤ ਹੋ ਚੁੱਕੀ ਹੈ।