Heart Attack: ਮਸ਼ਹੂਰ ਸਾਊਥ ਸਟਾਰ ਜੂਨੀਅਰ ਐਨਟੀਆਰ ਅਤੇ ਜਾਹਨਵੀ ਕਪੂਰ ਦੀ ਫਿਲਮ 'ਦੇਵਰਾ: ਪਾਰਟ 1' ਇਸ ਸਮੇਂ ਸਿਨੇਮਾਘਰਾਂ 'ਚ ਧਮਾਲ ਮਚਾ ਰਹੀ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਇੱਕ ਬੁਰੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਹਰ ਪਾਸੇ ਤਰਥੱਲੀ ਮਚਾ ਦਿੱਤੀ ਹੈ। ਦਰਅਸਲ, ਇਹ ਫਿਲਮ ਦੇਖਦੇ ਹੋਏ ਜੂਨੀਅਰ ਐਨਟੀਆਰ ਦੇ ਇੱਕ ਫੈਨ ਦੀ ਮੌਤ ਹੋ ਗਈ।
ਮਸਤਾਨ ਵਲੀ ਨਾਮ ਦਾ ਇਹ ਪ੍ਰਸ਼ੰਸਕ ਆਂਧਰਾ ਪ੍ਰਦੇਸ਼ ਦੇ ਕੁੱਡਪਾਹ ਸ਼ਹਿਰ ਦੇ ਇੱਕ ਥੀਏਟਰ ਵਿੱਚ ਫਿਲਮ ਦੇਖਣ ਗਿਆ ਸੀ, ਉਸ ਦੌਰਾਨ ਇਹ ਹਾਦਸਾ ਵਾਪਰ ਗਿਆ। ਰਿਪੋਰਟਾਂ ਮੁਤਾਬਕ ਸਕ੍ਰੀਨਿੰਗ ਦੌਰਾਨ ਪ੍ਰਸ਼ੰਸਕ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਨੇ ਉੱਥੇ ਮੌਜੂਦ ਦਰਸ਼ਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਅਤੇ ਉਸ ਦਾ ਪਰਿਵਾਰ ਹੁਣ ਡੂੰਘੇ ਸਦਮੇ 'ਚ ਹੈ। ਉੱਥੇ ਮੌਜੂਦ ਚਸ਼ਮਦੀਦਾਂ ਅਤੇ ਮੀਡੀਆ ਰਿਪੋਰਟਾਂ ਮੁਤਾਬਕ ਮਸਤਾਨ ਵਲੀ ਫਿਲਮ ਦੇ ਵਿਚਕਾਰ ਹੀ ਬੇਹੋਸ਼ ਹੋ ਗਿਆ। ਉਸ ਦੇ ਅਚਾਨਕ ਡਿੱਗਣ ਨਾਲ ਹੋਰ ਦਰਸ਼ਕ ਹੈਰਾਨ ਹੋ ਗਏ ਅਤੇ ਘਟਨਾ ਤੋਂ ਤੁਰੰਤ ਬਾਅਦ ਉਸ ਨੂੰ ਨੇੜੇ ਦੇ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮੌਤ ਦਾ ਅਸਲ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ।
Read More: Casting Couch: ਮਸ਼ਹੂਰ ਹਸਤੀਆਂ 'ਤੇ ਲੱਗੇ ਕਾਸਟਿੰਗ ਕਾਊਚ ਦੇ ਦੋਸ਼, ਇਹ ਨਿਰਦੇਸ਼ਕ ਬੋਲਿਆ- ਕੁੱਤੇ ਨਾਲ ਸਰੀਰਕ ਸਬੰਧ...
ਜੂਨੀਅਰ ਐੱਨ.ਟੀ.ਆਰ. ਦਾ ਡਾਈ ਹਾਰਡ ਫੈਨ ਮਸਤਾਨ ਵਲੀ ਨੂੰ ਵੀ ਇਸ ਫ਼ਿਲਮ ਦੀ ਰਿਲੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ ਅਤੇ ਉਹ ਦੇਵਰਾ ਦੀ ਪਹਿਲੀ ਸਕ੍ਰੀਨਿੰਗ 'ਤੇ ਪਹੁੰਚ ਗਿਆ। ਉਦੋਂ ਤੱਕ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਉਸਦੇ ਚਿਹਰੇ 'ਤੇ ਆਖਰੀ ਖੁਸ਼ੀ ਹੋਣ ਵਾਲੀ ਸੀ।
ਫਿਲਮ ਦੀ ਗੱਲ ਕਰੀਏ ਤਾਂ ਜਾਹਨਵੀ, ਜੂਨੀਅਰ ਐਨਟੀਆਰ ਤੋਂ ਇਲਾਵਾ ਇਸ ਵਿੱਚ ਸੈਫ ਅਲੀ ਖਾਨ ਵੀ ਹਨ। ਫਿਲਮ ਨੇ 82.5 ਕਰੋੜ ਰੁਪਏ ਦੀ ਕਮਾਈ ਕੀਤੀ, ਜਿਸ ਵਿੱਚ ਤੇਲਗੂ, ਹਿੰਦੀ, ਤਾਮਿਲ, ਕੰਨੜ ਅਤੇ ਮਲਿਆਲਮ ਭਾਸ਼ਾਵਾਂ ਦਾ ਸੰਗ੍ਰਹਿ ਸ਼ਾਮਲ ਹੈ। ਚੌਥੇ ਦਿਨ ਸੋਮਵਾਰ ਨੂੰ ਘਰੇਲੂ ਬਾਕਸ ਆਫਿਸ 'ਤੇ ਇਸ ਨੇ ਕੁੱਲ 12.75 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਨੇ ਭਾਰਤੀ ਬਾਕਸ ਆਫਿਸ 'ਤੇ ਹੁਣ ਤੱਕ 173.35 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
Read MOre: Death: ਮਲਾਇਕਾ ਅਰੋੜਾ ਦੇ ਪਿਤਾ ਤੋਂ ਬਾਅਦ ਇਸ ਮਸ਼ਹੂਰ ਹਸਤੀ ਨੇ ਪੰਜਵੀਂ ਮੰਜ਼ਿਲ ਤੋਂ ਮਾਰੀ ਛਾਲ, ਸੁਸਾਈਡ ਨੋਟ ਬਰਾਮਦ