Casting Couch: ਮਸ਼ਹੂਰ ਹਸਤੀਆਂ 'ਤੇ ਲੱਗੇ ਕਾਸਟਿੰਗ ਕਾਊਚ ਦੇ ਦੋਸ਼, ਇਹ ਨਿਰਦੇਸ਼ਕ ਬੋਲਿਆ- ਕੁੱਤੇ ਨਾਲ ਸਰੀਰਕ ਸਬੰਧ...
ਦਿੱਗਜ ਅਭਿਨੇਤਾ ਨਾਨਾ ਪਾਟੇਕਰ 'ਤੇ ਉਨ੍ਹਾਂ ਦੀ ਸਹਿ-ਅਦਾਕਾਰਾ ਤਨੁਸ਼੍ਰੀ ਦੱਤਾ ਨੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਫਿਲਮ 'ਹਾਰਨ ਓਕੇ ਪਲੀਜ਼' ਦੀ ਸ਼ੂਟਿੰਗ ਦੌਰਾਨ ਨਾਨਾ ਨੇ ਉਨ੍ਹਾਂ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਸੀ।
Download ABP Live App and Watch All Latest Videos
View In Appਸ਼ਕਤੀ ਕਪੂਰ 'ਤੇ ਇਕ ਨਿਊਜ਼ ਚੈਨਲ ਨੇ ਸਟਿੰਗ ਆਪ੍ਰੇਸ਼ਨ ਕੀਤਾ ਸੀ, ਜਿਸ ਵਿੱਚ ਉਨ੍ਹਾਂ ਦੀਆਂ ਸ਼ਰਮਨਾਕ ਹਰਕਤਾਂ ਦਾ ਪਰਦਾਫਾਸ਼ ਕੀਤਾ ਗਿਆ ਸੀ। ਇਸ ਸਟਿੰਗ 'ਚ ਉਹ ਇਕ ਰਿਪੋਰਟਰ ਨੂੰ ਕਾਸਟਿੰਗ ਕਾਊਚ ਦਾ ਸੁਝਾਅ ਦਿੰਦੇ ਨਜ਼ਰ ਆਏ ਸੀ, ਜਿਸ ਨੇ ਅਭਿਨੇਤਰੀ ਬਣਨ ਦੀ ਇੱਛਾ ਨਾਲ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਇਸ ਸਟਿੰਗ ਆਪ੍ਰੇਸ਼ਨ ਤੋਂ ਬਾਅਦ ਉਨ੍ਹਾਂ ਦਾ ਕਰੀਅਰ ਵੀ ਖਤਮ ਹੋ ਗਿਆ।
ਸਾਬਕਾ ਮਿਸ ਇੰਡੀਆ ਅਤੇ ਅਦਾਕਾਰਾ ਨਿਹਾਰਿਕਾ ਸਿੰਘ ਨਵਾਜ਼ੂਦੀਨ ਸਿੱਦੀਕੀ ਨੂੰ ਡੇਟ ਕਰ ਰਹੀ ਸੀ। ਉਨ੍ਹਾਂ ਤੋਂ ਵੱਖ ਹੋਣ ਤੋਂ ਬਾਅਦ ਅਦਾਕਾਰਾ ਨੇ ਨਵਾਜ਼ੂਦੀਨ ਨੂੰ ਟਾੱਕਸਿਕ ਦੱਸਿਆ ਸੀ। ਇੰਡੀਆ ਟੂਡੇ ਦੇ ਅਨੁਸਾਰ ਤਾਂ ਨਿਹਾਰਿਕਾ ਸਿੰਘ ਨੇ ਕਿਹਾ ਸੀ ਕਿ ਜਦੋਂ ਉਸਨੇ ਨਵਾਜ਼ੂਦੀਨ ਸਿੱਦੀਕੀ ਦੇ ਨਾਲ ਸਰੀਰਕ ਸਬੰਧ ਬਣਾਉਣ ਦੀਆਂ ਕਈ ਕੋਸ਼ਿਸ਼ਾਂ ਨੂੰ ਠੁਕਰਾ ਦਿੱਤਾ, ਤਾਂ ਉਨ੍ਹਾਂ ਨੇ ਉਸਦੇ ਇੱਕ ਮਾੜੀ ਅਦਾਕਾਰਾ ਹੋਣ ਦੀਆਂ ਕਹਾਣੀਆਂ ਫੈਲਾਈਆਂ ਸੀ।
ਅਭਿਨੇਤਾ ਅਮਨ ਵਰਮਾ 'ਤੇ ਵੀ ਕਾਸਟਿੰਗ ਕਾਊਚ ਦੇ ਦੋਸ਼ ਲੱਗੇ ਸਨ ਅਤੇ ਉਨ੍ਹਾਂ ਦਾ ਕਰੀਅਰ ਬਰਬਾਦ ਹੋ ਗਿਆ ਸੀ। ਇਕਨਾਮਿਕ ਟਾਈਮਜ਼ ਮੁਤਾਬਕ ਸਾਲ 2005 'ਚ ਇਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਇਕ ਅਭਿਨੇਤਾ ਨੂੰ ਇਕ ਫਿਲਮ 'ਚ ਭੂਮਿਕਾ ਦੇ ਬਦਲੇ ਇਕ ਅਭਿਨੇਤਰੀ ਤੋਂ ਸਰੀਰਕ ਸਬੰਧਾਂ ਦੀ ਮੰਗ ਕਰਦੇ ਦੇਖਿਆ ਗਿਆ ਸੀ।
ਫਿਲਮ ਮੇਕਰ ਅਨੁਰਾਗ ਕਸ਼ਯਪ 'ਤੇ ਕਾਸਟਿੰਗ ਕਾਊਚ ਦਾ ਇਲਜ਼ਾਮ ਲੱਗਾ ਹੈ। ਸਾਲ 2020 ਵਿੱਚ ਅਦਾਕਾਰਾ ਪਾਇਲ ਘੋਸ਼ ਨੇ ਇੱਕ ਟਵੀਟ ਵਿੱਚ ਫਿਲਮ ਮੇਕਰ ਉੱਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਪਾਇਲ ਨੇ ਆਪਣੀ ਪੋਸਟ 'ਚ ਲਿਖਿਆ ਸੀ- 'ਅਨੁਰਾਗ ਕਸ਼ਯਪ ਨੇ ਆਪਣੇ ਆਪ ਨੂੰ ਮੇਰੇ 'ਤੇ ਥੋਪਿਆ ਅਤੇ ਬਹੁਤ ਬੁਰੇ ਤਰੀਕੇ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਰਪਾ ਕਰਕੇ ਕਾਰਵਾਈ ਕਰੋ ਅਤੇ ਦੇਸ਼ ਨੂੰ ਇਸ ਰਚਨਾਤਮਕ ਆਦਮੀ ਦੇ ਪਿੱਛੇ ਦਾ ਰਾਖਸ਼ ਦੇਖਣ ਦਿਓ। ਮੈਂ ਜਾਣਦੀ ਹਾਂ ਕਿ ਇਹ ਮੈਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਮੇਰੀ ਸੁਰੱਖਿਆ ਨੂੰ ਖਤਰਾ ਹੈ। ਕਿਰਪਾ ਕਰਕੇ ਮਦਦ ਕਰੋ!'
ਫਿਲਮ ਨਿਰਦੇਸ਼ਕ ਸਾਜਿਦ ਖਾਨ 'ਤੇ ਇਕ ਨਹੀਂ ਸਗੋਂ ਕਈ ਅਭਿਨੇਤਰੀਆਂ ਨੇ ਦੁਰਵਿਵਹਾਰ ਦਾ ਦੋਸ਼ ਲਗਾਇਆ ਹੈ। ਡੀਐਨਏ ਦੀ ਰਿਪੋਰਟ ਦੇ ਅਨੁਸਾਰ, ਆਹਾਨਾ ਕੁਮਰਾ ਨੇ ਉਸ 'ਤੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਅਭਿਨੇਤਰੀ ਨੂੰ ਪੁੱਛਿਆ ਸੀ ਕਿ ਜੇਕਰ ਉਹ ਉਨ੍ਹਾਂ ਨੂੰ 100 ਕਰੋੜ ਰੁਪਏ ਦੇਣਗੇ ਤਾਂ ਕੀ ਉਹ ਕਿਸੇ ਕੁੱਤੇ ਨਾਲ ਸਰੀਰਕ ਸਬੰਧ ਬਣਾਏਗੀ। ਇਸ ਤੋਂ ਇਲਾਵਾ ਅਭਿਨੇਤਰੀ ਰੇਚਲ ਨੇ ਵੀ ਸਾਜਿਦ 'ਤੇ ਕਾਸਟਿੰਗ ਕਾਊਚ ਦਾ ਦੋਸ਼ ਲਗਾਇਆ ਸੀ।
ਨਿਰਦੇਸ਼ਕ ਅਤੇ ਫਿਲਮ ਮੇਕਰ ਰਾਜਕੁਮਾਰ ਸੰਤੋਸ਼ੀ ਵੀ ਕਾਸਟਿੰਗ ਕਾਊਚ ਦੇ ਇਲਜ਼ਾਮਾਂ ਵਿੱਚ ਫਸ ਚੁੱਕੇ ਹਨ। 90 ਦੇ ਦਹਾਕੇ ਦੀ ਮਸ਼ਹੂਰ ਅਭਿਨੇਤਰੀ ਮਮਤਾ ਕੁਲਕਰਨੀ ਨੇ ਰਾਜਕੁਮਾਰ ਸੰਤੋਸ਼ੀ 'ਤੇ ਦੋਸ਼ ਲਗਾਇਆ ਸੀ ਕਿ ਫਿਲਮ ਚਾਈਨਾ ਗੇਟ ਦੀ ਸ਼ੂਟਿੰਗ ਦੌਰਾਨ ਨਿਰਦੇਸ਼ਕ ਨੇ ਫਿਲਮ ਲਈ ਸਮਝੌਤਾ ਕਰਨ ਲਈ ਉਸ ਤੋਂ ਸਰੀਰਕ ਸਬੰਧਾਂ ਦੀ ਮੰਗ ਕੀਤੀ ਸੀ।