ਮੁੰਬਈ: ਰਾਣੀ ਮੁਖਰਜੀ ਸਟਾਰਰ ਫ਼ਿਲਮ ‘ਮਰਦਾਨੀ-2’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ‘ਚ ਰਾਣੀ ਮੁਖਰਜੀ ਇੱਕ ਰਫ ਐਂਡ ਟੱਫ ਕੌਪ ਦਾ ਕਿਰਦਾਰ ਪਲੇਅ ਕਰਦੀ ਨਜ਼ਰ ਆ ਰਹੀ ਹੈ। ਫ਼ਿਲਮ ‘ਚ ਰਾਣੀ ਐਕਸ਼ਨ ਦੇ ਨਾਲ ਆਪਣੇ ਕਿਰਦਾਰ ਨਾਲ ਔਡੀਅੰਸ ਦੇ ਦਿਲਾਂ ‘ਤੇ ਛਾਪ ਛੱਡਣ ਦੀ ਕਾਮਯਾਬ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ। ਫ਼ਿਲਮ ਦਾ ਟ੍ਰੇਲਰ ਬੇਹੱਦ ਸ਼ਾਨਦਾਰ ਹੈ।

ਇਸ ਫ਼ਿਲਮ ‘ਚ ਰਾਣੀ ਮੁਖਰਜੀ ਨੇ ਪੁਲਿਸ ਅਧਿਕਾਰੀ ਦਾ ਕਿਰਦਾਰ ਨਿਭਾਇਆ ਹੈ ਜੋ ਬਲਾਤਕਾਰ ਦੇ ਕੇਸ ਨੂੰ ਸੁਲਝਾਉਂਦੀ ਨਜ਼ਰ ਆ ਰਹੀ ਹੈ। ਇਸ ਫ਼ਿਲਮ ‘ਚ ਖਾਸ ਕਰ ਉਸ ਕ੍ਰਿਮੀਨਲਸ ਨੂੰ ਲਾਈਮ ਲਾਈਟ ‘ਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜੋ ਘੱਟ ਉਮਰ ‘ਚ ਅਜਿਹੇ ਅਪਰਾਧ ਨੂੰ ਅੰਜਾਮ ਦਿੰਦੇ ਹਨ ਪਰ ਘੱਟ ਉਮਰ ਹੋਣ ਕਰਕੇ ਉਨ੍ਹਾਂ ਨੂੰ ਸਹੀ ਢੰਗ ਨਾਲ ਸਜ਼ਾ ਨਹੀਂ ਮਿਲ ਪਾਉਂਦੀ।



ਫ਼ਿਲਮ ਦੀ ਸ਼ੁਰੂਆਤ ‘ਚ ਦੱਸਿਆ ਗਿਆ ਕਿ ਸਾਡੇ ਦੇਸ਼ ‘ਚ ਇੱਕ ਸਾਲ ‘ਚ 2000 ਤੋਂ ਜ਼ਿਆਦਾ ਰੇਪ ਨਾਬਾਲਿਗ ਕਰਦੇ ਹਨ। ਇਹ ਉਹ ਅੰਕੜਾ ਹੈ ਜੋ ਪੁਲਿਸ ਕੋਲ ਦਰਜ ਹੈ, ਜੋ ਦਰਜ ਨਹੀਂ ਹੋਏ ਉਹ ਤਾਂ ਪਤਾ ਨਹੀਂ ਕਿੰਨੇ ਮਾਮਲੇ ਹੋਣਗੇ।

ਟ੍ਰੇਲਰ ‘ਚ ਦਿਖਾਇਆ ਗਿਆ ਹੈ ਕਿ ਰਾਣੀ ਕੋਲ ਰਾਜਸਥਾਨ ਦੇ ਕੋਟਾ ਦਾ ਇੱਕ ਹੈਵਾਨੀਅਤ ਵਾਲਾ ਬਲਾਤਕਾਰ ਕੇਸ ਆਉਂਦਾ ਹੈ। ਇਸ ਤੋਂ ਬਾਅਦ ਕਤਲ ਦਾ ਕੇਸ ਆਉਂਦਾ ਹੈ। ਰਾਣੀ ਇਸ ਕੇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਸ ਲਈ ਇਹ ਸਭ ਆਸਾਨ ਨਹੀਂ ਹੁੰਦਾ। ਰਾਣੀ ਨੂੰ ਕੇਸ ਸੁਲਝਾਉਣ ‘ਚ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ ਇਹ ਤਾਂ ਫ਼ਿਲਮ ਵੇਖਣ ਤੋਂ ਬਾਅਦ ਹੀ ਪਤਾ ਲੱਗੇਗਾ। ਰਾਣੀ ਦੀ ‘ਮਰਦਾਨੀ-2’ 13 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।

ਵੇਖੋ ਟ੍ਰੇਲਰ: