ਮੁੰਬਈ: ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਹਾਲ ਹੀ ਵਿੱਚ ਮਾਤਾ-ਪਿਤਾ ਬਣੇ ਹਨ। ਜਿੱਥੇ ਸਭ ਨੂੰ ਉਨ੍ਹਾਂ ਦੀ ਧੀ ਮੀਸ਼ਾ ਦੀ ਤਸਵੀਰ ਦਾ ਚਾਅ ਹੈ, ਇਹ ਦੋਵੇਂ ਲਵ ਬਰਡਜ਼ ਸਾਨੂੰ ਆਪਣੀ ਪਿਆਰ ਭਰੀ ਸੈਲਫੀਜ਼ ਨਾਲ ਟਾਲਣਾ ਚਾਹੁੰਦੇ ਹਨ। ਮੰਗਲਵਾਰ ਨੂੰ ਸ਼ਾਹਿਦ ਨੇ ਮੀਰਾ ਨਾਲ ਇੰਸਟਾਗ੍ਰਾਮ 'ਤੇ ਇਹ ਸੈਲਫੀ ਸਾਂਝੀ ਕੀਤੀ। ਮੀਰਾ ਸ਼ਾਹਿਦ ਦੀ ਗੋਦ ਵਿੱਚ ਬੈਠੀ ਹੈ ਤੇ ਉਨ੍ਹਾਂ ਦੇ ਸਿਰ ਉੱਤੇ ਆਪਣਾ ਸਿਰ ਰੱਖਿਆ ਹੋਇਆ ਹੈ। ਦੋਵੇਂ ਬੇਹੱਦ ਕੰਫਰਟੇਬਲ ਲੱਗ ਰਹੇ ਹਨ ਪਰ ਮੀਸ਼ਾ ਦਾ ਕੋਈ ਪਤਾ ਨਹੀਂ ਹੈ। ਖਬਰ ਹੈ ਕਿ ਸ਼ਾਹਿਦ ਨੂੰ ਇੱਕ ਮੈਗਜ਼ੀਨ ਵੱਲੋਂ ਵੀ ਆਫਰ ਕੀਤਾ ਗਿਆ ਸੀ ਮੀਸ਼ਾ ਦੀਆਂ ਤਸਵੀਰਾਂ ਛਾਪਣ ਲਈ ਪਰ ਸ਼ਾਹਿਦ ਨੇ ਉਨ੍ਹਾਂ ਨੂੰ ਇਨਕਾਰ ਕਰ ਦਿੱਤਾ ਹੈ। ਸ਼ਾਹਿਦ ਦਾ ਕਹਿਣਾ ਹੈ ਕਿ ਜਦ ਉਨ੍ਹਾਂ ਦਾ ਜੀਅ ਕਰੇਗਾ ਉਹ ਆਪ ਹੀ ਮੀਸ਼ਾ ਦੀ ਤਸਵੀਰ ਸਾਂਝੀ ਕਰਨਗੇ।