ਮੁੰਬਈ: ਬਾਲੀਵੁੱਡ ਐਕਟਰ ਸਲਮਾਨ ਖਾਨ ਦੋ ਦਿਨ ਜੇਲ੍ਹ 'ਚ ਬਿਤਾਉਣ ਤੋਂ ਬਾਅਦ ਰਿਹਾਅ ਹੋ ਗਏ। ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਜੋਧਪੁਰ ਸੈਸ਼ਨ ਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਦੱਸ ਦਈਏ ਕਿ ਸਲਮਾਨ ਖਾਨ ਨੂੰ ਮਿਲੀ ਜ਼ਮਾਨਤ ਨਾਲ ਪੂਰਾ ਬਾਲੀਵੁੱਡ ਖੁਸ਼ੀ ਨਾਲ ਨੱਚ ਉੱਠਿਆ। ਮੀਕਾ ਸਿੰਘ ਤੋਂ ਇਲਾਵਾ ਸੋਨੂੰ ਸੂਦ ਤੇ ਅਦਨਾਨ ਸਾਮੀ ਵਰਗੀਆਂ ਵੱਡੀਆਂ ਹਸਤੀਆਂ ਨੇ ਵੀ ਆਪਣੀ ਖੁਸ਼ੀ ਜ਼ਾਹਿਰ ਕੀਤੀ।

ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਨੇ ਮੁੰਬਈ 'ਚ ਇਡੀਅਨ ਪ੍ਰੀਮੀਅਰ ਲੀਗ 2018 ਦੇ ਮਹਾਕੁੰਭ ਦੀ ਓਪਨਿੰਗ ਸੈਰੇਮਨੀ ਮੌਕੇ ਭਾਈਜਾਨ ਸਲਮਾਨ ਖਾਨ ਦੇ ਗਾਣੇ ਗਾ ਕੇ ਨਾ ਸਿਰਫ ਔਡੀਅੰਸ ਨੂੰ ਝੂਮਣ ਲਾਇਆ ਸਗੋਂ ਆਪਣੀ ਖੁਸ਼ੀ ਵੀ ਜ਼ਾਹਿਰ ਕੀਤੀ। ਮੀਕਾ ਸਿੰਘ ਨੇ ਪਹਿਲਾਂ ਸਲਮਾਨ ਖਾਨ ਦੀ ਫਿਲਮ 'ਬਜਰੰਗੀ ਭਾਈਜਾਨ' ਦਾ 'ਆਜ ਕੀ ਪਾਰਟੀ ਮੇਰੇ ਤਰਫ ਸੇ' ਗਾਇਆ। ਇਸ ਤੋਂ ਬਾਅਦ ਉਨ੍ਹਾਂ ਨੇ 'ਕਿੱਕ' ਫਿਲਮ ਦਾ ਗੀਤ 'ਜੁਮੇ ਕੀ ਰਾਤ ਹੈ' ਗਾਇਆ। ਦੱਸ ਦਈਏ ਕਿ ਇਸ ਦਾ ਐਲਾਨ ਵੀ ਮੀਕਾ ਸਿੰਘ ਨੇ ਖੁਦ ਪਹਿਲਾਂ ਹੀ ਆਪਣੇ ਟਵਿਟਰ ਅਕਾਊਂਟ 'ਤੇ ਕਰ ਦਿੱਤਾ ਸੀ। ਆਪਣਾ ਵਾਅਦਾ ਪੂਰਾ ਕਰਦੇ ਹੋਏ ਮੀਕਾ ਨੇ ਆਈ.ਪੀ.ਐਲ. ਦੀ ਓਪਨਿੰਗ ਸੈਰੇਮਨੀ 'ਚ ਸਲਮਾਨ ਖਾਨ ਦੇ ਦੋ ਮਸ਼ਹੂਰ ਗੀਤ ਗਾਏ। ਉਂਝ ਸਲਮਾਨ ਲਈ ਮੁਸ਼ਕਲਾਂ ਅਜੇ ਵੀ ਘਟੀਆਂ ਨਹੀਂ ਕਿਉਂਕਿ ਬਿਸ਼ਨੋਈ ਸਮਾਜ ਉਨ੍ਹਾਂ ਦੀ ਜ਼ਮਾਨਤ ਖਿਲਾਫ ਹਾਈਕੋਰਟ ਜਾਣ 'ਤੇ ਵਿਚਾਰ ਕਰ ਰਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ ਲਈ ਸਲਮਾਨ ਖਾਨ ਨੂੰ 7 ਮਈ ਨੂੰ ਵੀ ਕੋਰਟ 'ਚ ਪੇਸ਼ ਹੋਣਾ ਪਵੇਗਾ।