ਚੰਡੀਗੜ੍ਹ: ਇਸ ‘ਚ ਕੋਈ ਸ਼ੱਕ ਨਹੀਂ ਕਿ ਐਕਟਰਸ ਤੇ ਸਿੰਗਰ ਸਾਰਾ ਗੁਰਪਾਲ ਹਮੇਸ਼ਾ ਹੀ ਆਪਣੇ ਫੈਨਸ ਲਈ ਕੁਝ ਨਾ ਕੁਝ ਵੱਖਰਾ ਕਰਦੀ ਹੀ ਰਹਿੰਦੀ ਹੈ। ਇਕ ਵਾਰ ਫੇਰ ਸਾਰਾ ਆਪਣੇ ਫੈਨਸ ਲਈ ਨਵਾਂ ਗਾਣਾ ਲੈ ਕੇ ਆ ਰਹੀ ਹੈ। ਇਸ ਬਾਰੇ ਜਾਣਕਾਰੀ ਖੁਦ ਸਾਰਾ ਨੇ ਸੋਸ਼ਲ ਮੀਡੀਆ ‘ਤੇ ਆਉਣ ਵਾਲੇ ਗਾਣੇ ਦਾ ਪੋਸਟਰ ਸ਼ੇਅਰ ਕਰਕੇ ਦਿੱਤੀ। ਸਾਰਾ ਦੇ ਇਸ ਗਾਣੇ ਦਾ ਟਾਈਟਲ ਹੈ ‘ਕੀ ਮੈਂ ਕੱਲੀ ਆ’। ਸਿਰਫ ਇੰਨਾ ਹੀ ਨਹੀਂ ਸਾਰਾ ਨੇ ਇਸ ਪੋਸਟਰ ‘ਤੇ ਲੋਕਾਂ ਨੂੰ ਆਪਣੇ ਵਿਚਾਰ ਦੱਸਣ ਨੂੰ ਵੀ ਕਿਹਾ ਹੈ।
ਪੋਸਟਰ ‘ਚ ਤੁਹਾਨੂੰ ਦਿਲ ਬਣੇ ਵੀ ਨਜ਼ਰ ਆ ਰਹੇ ਹੋਣਗੇ ਜਿਸ ਨਾਲ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਗਾਣਾ ਰੋਮਾਂਟਿਕ ਸੌਂਗ ਜਾਂ ਫੇਰ ਸੈਡ ਸੌਂਗ ਵੀ ਹੋ ਸਕਦਾ ਹੈ। ਦੱਸ ਦਈਏ ਕਿ ਗਾਣੇ ਨੂੰ ਰਜਤ ਨਾਗਪਾਲ ਨੇ ਲਿਖਿਆ ਹੈ। ਗਾਣੇ ਦੇ ਟਾਈਟਲ ਤੋਂ ਪਤਾ ਲੱਗ ਰਿਹਾ ਹੈ ਕਿ ਗਾਇਕਾ ਕਹਿ ਰਹੀ ਹੈ ਕਿ ਕੀ ਉਹ ਕੱਲੀ ਹੈ ਤੇ ਉਸ ਨੂੰ ਸ਼ਾਇਦ ਕਿਸੇ ਦੀ ਲੋੜ ਨਹੀਂ।
ਸਾਰਾ ਵੱਲੋਂ ਪੋਸਟ ਕੀਤੇ ਪੋਸਟਰ ‘ਚ ਇਹ ਤਾਂ ਨਹੀਂ ਦੱਸਿਆ ਕਿ ਗਾਣਾ ਕਦੋਂ ਰਿਲੀਜ਼ ਹੋਵੇਗਾ ਪਰ ਇਹ ਜ਼ਰੂਰ ਲਿਖਿਆ ਹੈ ਕਿ ਗਾਣਾ ਜਲਦ ਹੀ ਰਿਲੀਜ਼ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਸਾਰਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਤੋਂ ਕੀਤੀ ਸੀ। ਉਹ ਫ਼ਿਲਮ ‘ਮੰਜੇ ਬਿਸਤਰੇ’ ‘ਚ ਆਪਣੀ ਐਕਟਿੰਗ ਸਕਿਲਜ਼ ਪਹਿਲਾਂ ਹੀ ਦਿਖਾ ਚੁੱਕੀ ਹੈ।