ਚੰਡੀਗੜ੍ਹ: ਬਾਲੀਵੁਡ ਦੇ ਭਾਈ ਜਾਨ ਇਨ੍ਹੀਂ ਦਿਨੀ ਕਾਲਾ ਹਿਰਨ ਸ਼ਿਕਾਰ ਮਾਮਲੇ 'ਚ ਜੋਧਪੁਰ ਦੀ ਜੇਲ੍ਹ 'ਚ ਬੰਦ ਹਨ ਜਿਨ੍ਹਾਂ ਦੀ ਜ਼ਮਾਨਤ ਦੇ ਲਈ ਅੱਜ ਸੁਣਵਾਈ ਹੋਵੇਗੀ ਅਤੇ ਇਸ ਦੀ ਪ੍ਰਕਿਰਿਆ ਸ਼ੁਰੂ ਵੀ ਹੋ ਚੁੱਕੀ ਹੈ। ਸਲਮਾਨ ਖ਼ਾਨ ਨੂੰ ਪੰਜ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਜਿੱਥੇ ਕੁਝ ਲੋਕ ਕਾਨੂੰਨ ਦੇ ਇਨਸਾਫ਼ ਤੋਂ ਖੁਸ਼ ਹਨ ਉੱਥੇ ਹੀ ਜ਼ਿਆਦਾਤਰ ਲੋਕ ਸਲਮਾਨ ਨੂੰ ਸਪੋਰਟ ਕਰਦੇ ਨਜ਼ਰ ਆਏ।
ਸਲਮਾਨ ਦੀ ਸਪੋਰਟ 'ਚ ਹੁਣ ਮਸ਼ਹੂਰ ਪੰਜਾਬੀ ਗਾਇਕ ਮੀਕਾ ਸਿੰਘ ਵੀ ਅੱਗੇ ਆਏ ਹਨ ਉਨ੍ਹਾਂ ਨੇ ਸਲਮਾਨ ਦਾ ਪੱਖ ਲੈਂਦੇ ਹੋਏ ਕਿਹਾ ਕਿ ਦੇਸ਼ 'ਚ ਕਾਨੂੰਨ ਸਾਰਿਆਂ ਲਈ ਇੱਕ ਸਮਾਨ ਹੋਣਾ ਚਾਹੀਦਾ ਹੈ। ਮੀਕਾ ਨੇ ਆਪਣੇ ਸੋਸ਼ਲ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਕੁਝ ਲੋਕ ਮਿਲ ਕੇ ਇਕ ਵਿਅਕਤੀ ਨੂੰ ਬੁਰੀ ਤਰ੍ਹਾਂ ਮਾਰ ਰਹੇ ਹਨ।
ਇਸ ਦੇ ਨਾਲ ਹੀ ਮੀਕਾ ਨੇ ਲਿਖਿਆ,''ਮੈਂ ਆਪਣੀ ਕਾਨੂੰਨੀ ਪ੍ਰਣਾਲੀ ਦਾ ਸਨਮਾਨ ਕਰਦਾ ਹਾਂ ਪਰ ਕਾਨੂੰਨ ਸਾਰਿਆਂ ਲਈ ਇੱਕ ਹੋਣਾ ਚਾਹੀਦਾ। ''ਜੇਕਰ ਸਲਮਾਨ ਖਾਨ ਨੂੰ ਸੈਲੀਬ੍ਰਿਟੀ ਹੁੰਦੇ ਹੋਏ ਸਜ਼ਾ ਸੁਣਾਈ ਜਾ ਸਕਦੀ ਹੈ ਤਾਂ ਆਮ ਲੋਕ ਜੋ ਗਰੀਬ ਵਿਅਕਤੀ 'ਤੇ ਹਮਲਾ ਕਰ ਰਹੇ ਹਨ ਤੇ ਆਪਣੇ ਆਪਰਾਧ ਦਾ ਵੀਡੀਓ ਬਣਾ ਰਹੇ ਹਨ, ਉਨ੍ਹਾਂ ਨੂੰ ਵੀ ਸਜ਼ਾ ਦਿੱਤੀ ਜਾਣੀ ਚਾਹੀਦੀ ਪਰ ਉਹ ਸੁਰੱਖਿਅਤ ਹਨ ਕਿਉਂਕਿ ਉਹ ਸਲਮਾਨ ਖ਼ਾਨ ਨਹੀਂ ਹੈ।''
ਸਲਮਾਨ ਇਕ ਚੰਗੇ ਵਿਅਕਤੀ ਹਨ ਉਹ ਲੋਕਾਂ ਦੇ ਹੱਕ ਲਈ ਹਮੇਸ਼ਾ ਖੜ੍ਹੇ ਰਹਿੰਦੇ ਹਨ ਇੰਨੀਆਂ ਚੈਰਿਟੀਜ਼ ਕਰਦੇ ਹਨ ਉਨ੍ਹਾਂ ਨੂੰ ਇਹ ਸਜ਼ਾ ਮਿਲਣੀ ਗ਼ਲਤ ਹੈ। ਦੱਸ ਦੇਈਏ ਕਿ ਮੁੱਖ ਨਿਆਂਇਕ ਮੈਜਿਸਟਰੇਟ ਦੇਵ ਕੁਮਾਰ ਖੱਤਰੀ ਨੇ ਸਲਮਾਨ ਖਾਨ ਦੋਸ਼ੀ ਕਰਾਰ ਕੀਤਾ ਤੇ ਸੈਫ, ਸੋਨਾਲੀ, ਤੱਬੂ ਨੀਲਿਮਾ ਤੇ ਦੁਸ਼ਿਅੰਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਹੈ।