ਅਨਿਲ ਕਪੂਰ ਦੇ ਬੇਟੇ ਹਰਸ਼ਵਰਧਨ ਕਪੂਰ ਦੀ ਡੈਬਿਊ ਫਿਲਮ 'ਮਿਰਜ਼ਿਆ' ਨੇ ਬਾਕਸ ਆਫਿਸ 'ਤੇ ਬੇਹੱਦ ਧੀਮੀ ਸ਼ੁਰੂਆਤ ਕੀਤੀ ਹੈ। ਫਿਲਮ ਨੇ ਪਹਿਲੇ ਦਿਨ ਸਿਰਫ 2.2 ਕਰੋੜ ਰੁਪਏ ਦਾ ਬਿਜ਼ਨਸ ਕੀਤਾ ਹੈ ਅਤੇ ਦੂਜੇ ਦਿਨ ਵੀ ਫਿਲਮ ਕੁਝ ਖਾਸ ਦਰਸ਼ਕ ਨਹੀਂ ਖਿੱਚ ਪਾ ਰਹੀ ਹੈ।


ਪੰਜਾਬ ਦੀ ਲੋਕ ਗਾਥਾ ਮਿਰਜ਼ਾ ਸਾਹਿਬਾ 'ਤੇ ਅਧਾਰਤ ਇਹ ਫਿਲਮ ਕ੍ਰਿਟਿਕਸ ਅਤੇ ਦਰਸ਼ਕਾਂ ਦੋਹਾਂ ਨੂੰ ਹੀ ਨਹੀਂ ਭਾ ਸਕੀ। ਫਿਲਮ ਵਿੱਚ ਵੱਡਾ ਖਰਚਾ ਅਤੇ ਬਿਹਤਰੀਨ ਪੇਸ਼ਕਸ਼ ਕੀਤੀ ਗਈ ਹੈ, ਪਰ ਬਿਨ੍ਹਾਂ ਕਹਾਣੀ ਦੇ ਦਰਸ਼ਕ ਉਸ ਵਿੱਚ ਦਿਲਚਸਪੀ ਨਹੀਂ ਵਿਖਾ ਰਹੇ।

ਫਿਲਮ ਦਾ ਨਿਰਦੇਸ਼ਨ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨੇ ਕੀਤਾ ਹੈ। ਫਿਲਮ ਲਈ ਪਿਛਲੇ ਕਈ ਸਾਲਾਂ ਤੋਂ ਤਿਆਰੀ ਚੱਲ ਰਹੀ ਸੀ।