Moose Wala Murder Case: ਪੰਜਾਬੀ ਸਿੱਧੂ ਮੂਸੇਵਾਲਾ ਕੇਸ 'ਚ ABP ਨਿਊਜ਼ ਨੇ ਵੱਡਾ ਖੁਲਾਸਾ ਕੀਤਾ ਹੈ। ABP News ਕੈਨੇਡਾ 'ਚ ਬੈਠ ਕੇ ਪੰਜਾਬ 'ਚ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਵਾਲੇ ਗੋਲਡੀ ਬਰਾੜ ਦੇ ਅਪਰਾਧਾਂ ਦੀ ਲਿਸਟ ਲੈ ਕੇ ਆਇਆ ਹੈ। ਪੰਜਾਬ ਦੇ ਮਾਨਸਾ ਵਿੱਚ 30 ਤੋਂ ਵੱਧ ਗੋਲੀਆਂ ਚਲਾ ਕੇ ਗਾਇਕ ਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦੇਣ ਵਾਲੇ ਗੋਲਡੀ ਬਰਾੜ ਦਾ ਪੂਰਾ ਨਾਂ ਸਤਵਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਹੈ।


ਸਤਵਿੰਦਰ ਸਿੰਘ ਉਰਫ ਗੋਲਡੀ ਬਰਾੜ ਦਾ ਜਨਮ 1994 ਵਿੱਚ ਹੋਇਆ ਸੀ ਤੇ ਬੀਏ ਪਾਸ ਹੈ। ਪੰਜਾਬ ਪੁਲਿਸ ਦੇ ਡੋਜ਼ੀਅਰ ਵਿੱਚ ਸਤਵਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੀਆਂ 5 ਵੱਖ-ਵੱਖ ਤਸਵੀਰਾਂ ਹਨ। ਤਸਵੀਰਾਂ ਨੂੰ ਦੇਖ ਕੇ ਪਤਾ ਲੱਗਦਾ ਹੈ ਕਿ ਗੋਲਡੀ ਬਰਾੜ ਸਮੇਂ ਦੇ ਨਾਲ ਆਪਣੀ ਲੁੱਕ ਬਦਲਦਾ ਰਿਹਾ ਹੈ। ਗੋਲਡੀ A+ ਸ਼੍ਰੇਣੀ ਦਾ ਗੈਂਗਸਟਰ ਹੈ ਤੇ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਹੈ ਤੇ ਹੁਣ ਇੰਟਰਪੋਲ ਨੇ ਵੀ ਉਸ ਵਿਰੁੱਧ ਆਰਸੀਐਨ ਵੀ ਜਾਰੀ ਕਰ ਦਿੱਤਾ ਹੈ।


ਡੋਜ਼ੀਅਰ ਵਿੱਚ ਗੋਲਡੀ ਬਰਾੜ ਦੇ 12 ਸਾਥੀਆਂ ਦਾ ਪੂਰੀ ਤਰ੍ਹਾਂ ਖੁਲਾਸਾ ਕੀਤਾ ਗਿਆ ਹੈ, ਜੋ ਅਪਰਾਧਕ ਗਤੀਵਿਧੀਆਂ ਵਿੱਚ ਉਸਦੇ ਨਾਲ ਹਨ। ਇਸ ਦੇ ਨਾਲ ਹੀ ਪੰਜਾਬ ਦੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਇਨ੍ਹਾਂ ਸਾਥੀਆਂ 'ਚ ਪਹਿਲੇ ਨੰਬਰ 'ਤੇ ਹੈ। ਗੋਲਡੀ ਦੇ ਸਾਥੀਆਂ ਵਿੱਚ ਰਾਜਸਥਾਨ ਦੇ ਗੈਂਗਸਟਰ ਸੰਪਤ ਨਹਿਰਾ ਦਾ ਨਾਂ ਵੀ ਹੈ। ਇਹ ਉਹੀ ਨਹਿਰਾ ਹੈ ਜਿਸ ਨੇ ਸਾਲ 2018 'ਚ ਮੁੰਬਈ ਜਾ ਕੇ ਸਲਮਾਨ ਖ਼ਾਨ ਦੇ ਘਰ ਦੀ ਰੇਕੀ ਕੀਤੀ ਸੀ।


ਗੋਲਡੀ ਬਰਾੜ 'ਤੇ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਦੇ ਗੰਭੀਰ ਮਾਮਲੇ ਦਰਜ ਹਨ। ਗੋਲਡੀ ਖਿਲਾਫ ਪੰਜਾਬ 'ਚ ਕੁੱਲ 16 ਅਪਰਾਧਿਕ ਮਾਮਲੇ ਦਰਜ ਹਨ, ਜਦਕਿ 4 ਮਾਮਲੇ ਅਜਿਹੇ ਹਨ, ਜਿਨ੍ਹਾਂ 'ਚੋਂ ਉਹ ਬਰੀ ਹੋ ਚੁੱਕਾ ਹੈ। ਕੈਨੇਡਾ ਭੱਜਣ ਤੋਂ ਪਹਿਲਾਂ ਗੋਲਡੀ ਨੇ ਪੰਜਾਬ ਦੇ ਫਿਰੋਜ਼ਪੁਰ ਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਹੋਰ ਅਪਰਾਧਿਕ ਗਤੀਵਿਧੀਆਂ ਕੀਤੀਆਂ ਸੀ।


ਇਹ ਵੀ ਪੜ੍ਹੋ: Four Day Work Week: ਇਸ ਦੇਸ਼ 'ਚ ਹਫ਼ਤੇ 'ਚ 3 ਦਿਨ ਛੁੱਟੀਆਂ ਸਿਰਫ 4 ਦਿਨ ਕਰੋ ਕੰਮ, 70 ਕੰਪਨੀਆਂ ਨੇ ਕੀਤਾ ਐਲਾਨ