'ਨਿੱਕਾ ਜੈਲਦਾਰ' ਕਹਾਣੀ ਹੈ ਪੰਜਾਬ ਦੇ ਇੱਕ ਮੁੰਡੇ ਦੀ ਜਿਸਨੂੰ ਪਿਆਰ ਨਾਲ ਸਾਰੇ ਨਿੱਕਾ ਬੁਲਾਉਂਦੇ ਹਨ। ਨਿੱਕੇ ਦੇ ਪਰਿਵਾਰ ਵਿੱਚ ਉਸਦੀ ਮਾਂ ਅਤੇ ਬਾਪੂ ਹੈ, ਦਾਦਾ ਹੈ ਅਤੇ ਸਭ ਤੋਂ ਦਬੰਗ ਉਸਦੀ ਬੇਬੇ ਹੈ। ਫਿਰ ਇੱਕ ਦਿਨ ਨਿੱਕੇ ਨੂੰ ਪਿਆਰ ਹੋ ਜਾਂਦਾ ਹੈ ਆਪਣੇ ਕਾਲੇਜ ਦੀ ਇੱਕ ਕੁੜੀ ਨਾਲ ਜਿਸਦੇ ਘਰ ਉਹ ਸਿੱਧਾ ਰਿਸ਼ਤਾ ਲੈਕੇ ਪਹੁੰਚ ਜਾਂਦਾ ਹੈ। ਪਰ ਹੋ ਜਾਂਦੀ ਹੈ ਕੁਝ confusion ਅਤੇ ਰਿਸ਼ਤਾ ਉਸਦੀ ਵੱਡੀ ਭੈਣ ਨਾਲ ਤੈਅ ਹੋ ਜਾਂਦਾ ਹੈ। ਫਿਰ ਨਿੱਕਾ ਕਿਵੇਂ ਇਸ confusion ਨੂੰ ਦੂਰ ਕਰ ਆਪਣੇ ਪਿਆਰ ਨੂੰ ਪਾਉਂਦਾ ਹੈ, ਇਹੀ ਹੈ ਫਿਲਮ ਦੀ ਕਹਾਣੀ।
ਫਿਲਮ ਦੀ ਕਹਾਣੀ ਕਾਲੇਜ ਜਾਂਦੇ ਨੌਰਮਲ ਮੁੰਡਾ ਕੁੜੀ ਦੀ ਕਹਾਣੀ ਹੈ। ਪਰ ਇਸਨੂੰ ਖਾਸ ਬਨਾਉਂਦੇ ਹਨ ਲਿਖੇ ਗਏ ਕਿਰਦਾਰ। ਸਕ੍ਰੀਨਪਲੇ ਵੀ ਸਾਦਾ ਹੈ ਜਿਸ ਚੋਂ ਸਪੈਸ਼ਲ ਪਲ ਮਿਸਿੰਗ ਹਨ। ਸਾਰੀ ਕੌਮੇਡੀ ਜਗਦੀਪ ਸਿੱਧੂ ਦੇ ਲਿਖੇ ਗਏ ਡਾਏਲੌਗਸ ਚੋਂ ਆਉਂਦੀ ਹੈ ਪਰ ਹੱਸਣ ਲਈ ਕੋਈ ਖਾਸ ਸਿਚੁਏਸ਼ਨ ਨਹੀਂ ਬਣਾਈ ਗਈ ਹੈ।
ਪਰਫੌਰਮੰਸਿਸ 'ਤੇ ਆਇਏ ਤਾਂ ਐਮੀ ਵਿਰਕ ਹਰ ਫਿਲਮ ਦੇ ਨਾਲ ਆਪਣੇ ਦਰਸ਼ਕਾਂ ਨੂੰ ਸਰਪ੍ਰਾਈਜ਼ ਕਰ ਰਹੇ ਹਨ। ਉਹ ਕੈਮਰਾ ਅੱਗੇ ਬੇਹਦ ਕਮਫਰਟੇਬਲ ਲੱਗਦੇ ਹਨ ਅਤੇ ਆਪਣੇ ਕੰਮ ਨੂੰ ਇੰਜੌਏ ਕਰ ਰਹੇ ਹਨ। ਅਦਾਕਾਰਾ ਸੋਨਮ ਬਾਜਵਾ ਨੇ ਵੀ ਵਧੀਆ ਕੰਮ ਕੀਤਾ ਹੈ ਹਾਲਾਂਕਿ ਦੋਹਾਂ ਦੀ ਜੋੜੀ ਕੁਝ ਅਟਪਟੀ ਲੱਗਦੀ ਹੈ। ਫਿਲਮ ਦਾ ਸਟ੍ਰੌਂਗ ਪੌਏਂਟ ਹਨ ਅਦਾਕਾਰਾ ਨਿਰਮਲ ਰਿਸ਼ੀ ਜੋ ਬੇਬੇ ਦਾ ਕਿਰਦਾਰ ਨਿਭਾ ਰਹੀ ਹਨ। ਇੱਕ ਵਾਰ ਫਿਰ ਉਹਨਾਂ ਨੂੰ ਚੀਖ ਚਿੱਲਾਹਟ ਦਾ ਕੰਮ ਦਿੱਤਾ ਗਿਆ ਹੈ ਪਰ ਉਹ ਹਰ ਵਾਰ ਆਪਣੀ ਪਰਫੌਰਮੰਸ ਵਿੱਚ ਕੁਝ ਸਪਾਰਕ ਲੈ ਹੀ ਆਂਦੇ ਹਨ। ਫਿਲਮ ਦੇ ਬਾਕੀ ਕਿਰਦਾਰਾਂ ਨੇ ਵੀ ਚੰਗਾ ਨਿਭਾਇਆ ਹੈ। ਦੋਸਤ ਦੇ ਕਿਰਦਾਰ ਵਿੱਚ ਕਰਮਜੀਤ ਅਨਮੋਲ ਵੀ ਕਾਫੀ ਮਨੋਰੰਜਕ ਹਨ।
ਫਿਲਮ ਪਟਿਆਲਾ ਦੇ ਮਹਿੰਦਰਾ ਕਾਲੇਜ ਅਤੇ ਪਿੰਡ ਵਿੱਚ ਸ਼ੂਟ ਹੋਈ ਹੈ, ਸੋ ਲੋਕੇਸ਼ਨਸ ਲਿਮਿਟਿਡ ਹਨ। ਸਿਨੇਮਟੌਗ੍ਰਫੀ ਐਵਰੇਜ ਹੈ ਅਤੇ ਫਿਲਮ ਦਾ ਸੰਗੀਤ ਐਨਟਰਟੇਨਿੰਗ। ਡਾਏਰੈਕਟਰ ਸਿਮਰਜੀਤ ਸਿੰਘ ਨੇ ਇੱਕ ਸਿਮਪਲ ਕਹਾਣੀ ਨੂੰ ਸਾਦਾ ਟ੍ਰੀਟਮੈਂਟ ਦਿੱਤਾ ਹੈ। ਜੇ ਉਹ ਚਾਹੁੰਦੇ ਤਾਂ ਕੁਝ ਹੋਰ confusion ਅਤੇ fun ਜੋੜ ਸਕਦੇ ਸੀ। ਕੁਲ ਮਿਲਾ ਕੇ 'ਨਿੱਕਾ ਜੈਲਦਾਰ' ਇੱਕ ਹਲਕੀ ਫੁਲਕੀ ਐਨਟਰਟੇਨਿੰਗ ਫਿਲਮ ਹੈ ਜੋ ਪੰਜਾਬ ਦੇ ਦਰਸ਼ਕਾਂ ਨੂੰ ਅਪੀਲ ਕਰੇਗੀ ਖਾਸ ਕਰਕੇ ਉਹਨਾਂ ਨੂੰ ਜਿਹੜੇ ਵਿਆਹ ਲਈ ਕਾਹਲੇ ਹਨ।