ਹਸਪਤਾਲ ਦਾਖਲ ਹੋਈ ਟੀਐਮਸੀ ਸਾਂਸਦ ਤੇ ਐਕਟਰਸ ਨੁਸਰਤ ਜਹਾਂ, ਜਾਣੋ ਕਾਰਨ
ਏਬੀਪੀ ਸਾਂਝਾ | 18 Nov 2019 03:45 PM (IST)
ਐਕਟਿੰਗ ਤੋਂ ਬਾਅਦ ਰਾਜਨੀਤੀ ‘ਚ ਛਾਈ ਟੀਐਮਸੀ ਸਾਂਸਦ ਨੁਸਰਤ ਜਹਾਂ ਨੂੰ ਹਸਪਤਾਲ ‘ਚ ਦਾਖਲ ਕਰਾਉਣਾ ਪਿਆ। ਇਸ ਦਾ ਕਾਰਨ ਹੈ ਕਿ ਉਸ ਨੂੰ ਸਾਹ ਲੈਣ ‘ਚ ਤਕਲੀਫ ਮਹਿਸੂਸ ਹੋ ਰਹੀ ਸੀ।
ਕਲਕਤਾ: ਐਕਟਿੰਗ ਤੋਂ ਬਾਅਦ ਰਾਜਨੀਤੀ ‘ਚ ਛਾਈ ਟੀਐਮਸੀ ਸਾਂਸਦ ਨੁਸਰਤ ਜਹਾਂ ਨੂੰ ਹਸਪਤਾਲ ‘ਚ ਦਾਖਲ ਕਰਾਉਣਾ ਪਿਆ। ਇਸ ਦਾ ਕਾਰਨ ਹੈ ਕਿ ਉਸ ਨੂੰ ਸਾਹ ਲੈਣ ‘ਚ ਤਕਲੀਫ ਮਹਿਸੂਸ ਹੋ ਰਹੀ ਸੀ। ਇਸ ਦੇ ਚੱਲਦੇ ਨੁਸਰਤ ਨੂੰ ਕੋਲਕਾਤਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਸਾਂਸਦ ਦੇ ਕਰੀਬੀ ਅਭਿਸ਼ੇਕ ਮਜੂਮਦਾਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਡਿਸਚਾਰਜ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਦੀ ਖ਼ਰਾਬ ਸਿਹਤ ਨੂੰ ਦਵਾਈ ਦਾ ਓਵਰਡੋਜ਼ ਕਿਹਾ ਜਾ ਰਿਹਾ ਸੀ। ਇਸ ਦਾ ਨੁਸਰਤ ਦੇ ਪਰਿਵਾਰਕ ਮੈਂਬਰਾਂ ਨੇ ਖੰਡਨ ਕੀਤਾ। ਦੱਸ ਦਈਏ ਕਿ ਰਾਜਨੀਤੀ ‘ਚ ਆਉਣ ਤੋਂ ਪਹਿਲਾਂ ਨੁਸਰਤ ਜਹਾਂ ਬੰਗਲਾ ਫ਼ਿਲਮਾਂ ਦੀ ਫੇਮਸ ਅਦਾਕਾਰਾ ਰਹੀ ਹੈ। ਇਸ ਦੇ ਨਾਲ ਹੀ ਨੁਸਰਤ ਆਪਣੀ ਖੂਬਸੂਰਤੀ ਕਰਕੇ ਵੀ ਕਾਫੀ ਫੇਮਸ ਹੈ। ਇਨ੍ਹਾਂ ਲੋਕ ਸਭਾ ਚੋਣਾਂ ‘ਚ ਉਸ ਨੇ ਆਪਣੇ ਵਿਰੋਧੀ ਭਾਜਪਾ ਦੇ ਸੰਯਨਤਨ ਘੌਸ਼ ਨੂੰ ਕਰੀਬ ਤਿੰਨ ਲੱਖ ਵੋਟਾਂ ਨਾਲ ਮਾਤ ਦਿੱਤੀ ਸੀ। ਇਸ ਤੋਂ ਬਾਅਦ ਤੋਂ ਹੀ ਨੁਸਰਤ ਸੁਰਖੀਆਂ ‘ਚ ਹੈ।