ਫਿਲਮ 'ਐਮ ਐਸ ਧੋਨੀ' ਨੇ ਬਾਕਸ ਆਫਿਸ 'ਤੇ ਹਨੇਰੀ ਲਿਆ ਦਿੱਤੀ ਹੈ। ਰਿਲੀਜ਼ ਦੇ ਦੂਜੇ ਵੀਕੈਂਡ ਵਿੱਚ ਹੀ ਫਿਲਮ ਨੇ 100 ਕਰੋੜ ਤੋਂ ਪਾਰ ਦਾ ਬਿਜ਼ਨਸ ਕਰ ਲਿਆ ਹੈ। ਸ਼ਨੀਵਾਰ ਨੂੰ 5.20 ਕਰੋੜ ਰੁਪਏ ਦੀ ਕਮਾਈ ਕਰ ਇਹ ਫਿਲਮ 103 ਕਰੋੜ 'ਤੇ ਪਹੁੰਚ ਗਈ ਹੈ। ਧੋਨੀ ਅਤੇ ਸੁਸ਼ਾਂਤ ਦੋਹਾਂ ਦੇ ਫੈਨਸ ਲਈ ਇਹ ਵੱਡੀ ਖੁਸ਼ਖਬਰੀ ਹੈ। ਦਰਸ਼ਕ ਦੂਜੇ ਹਫਤੇ ਵੀ ਫਿਲਮ ਨੂੰ ਖੁੱਲ੍ਹ ਕੇ ਪਿਆਰ ਦੇ ਰਹੇ ਹਨ। 'ਐਮ ਐਸ ਧੋਨੀ' ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਇਸ ਸਾਲ ਦੀ ਦੂਜੀ ਫਿਲਮ ਹੈ। ਫਿਲਮ ਦਾ ਨਿਰਮਾਣ ਧੋਨੀ ਨੇ ਖੁਦ ਕੀਤਾ ਹੈ ਅਤੇ ਇਸ ਦੇ ਨਿਰਦੇਸ਼ਕ ਨੀਰਜ ਪਾਂਡੇ ਹਨ। ਫਿਲਮ ਵਿੱਚ ਵਿਖਾਇਆ ਗਿਆ ਹੈ ਕਿ ਕਿਵੇਂ ਧੋਨੀ ਇੱਕ ਆਮ ਮੁੰਡੇ ਤੋਂ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਬਣੇ।