ਮੁਕੇਸ਼ ਦੇ ਬਰਥਡੇ ‘ਤੇ ਮਹੇਸ਼ ਨੇ ਕੀਤੀ ਬਚਪਨ ਦੀ ਯਾਦ ਤਾਜ਼ਾ
ਏਬੀਪੀ ਸਾਂਝਾ | 05 Jun 2018 03:27 PM (IST)

ਮੁੰਬਈ: ਮਹੇਸ਼ ਭੱਟ ਨੂੰ ਸਭ ਜਾਣਦੇ ਹਨ ਪਰ ਉਨ੍ਹਾਂ ਦੇ ਛੋਟਾ ਭਰਾ ਮੁਕੇਸ਼ ਭੱਟ ਵੀ ਕਿਸੇ ਪਛਾਣ ਦੇ ਮੁਹਤਾਜ਼ ਨਹੀਂ। ਮੁਕੇਸ਼ 5 ਜੂਨ ਨੂੰ 65 ਸਾਲ ਦੇ ਹੋ ਗਏ ਹਨ। ਉਨ੍ਹਾਂ ਦੇ ਬਰਥਡੇ ‘ਤੇ ਵੱਡੇ ਭਰਾ ਨੇ ਮੁਕੇਸ਼ ਭੱਟ ਨੂੰ ਥ੍ਰੋਬੈਕ ਗਿਫਟ ਦਿੱਤਾ ਹੈ। ਮਹੇਸ਼ ਭੱਟ ਨੇ ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਵੀ ਦਿੱਤਾ ਹੈ, "ਅੱਜ ਤੋਂ, ਜੋ ਬੀਤ ਗਿਆ ਹੈ, ਉਸ ਨੂੰ ਭੁੱਲਣ ਦੀ ਲੋੜ ਹੈ, ਜੋ ਰਹਿ ਗਿਆ ਹੈ, ਉਸ ਦੀ ਤਾਰੀਫ ਕਰੋ ਤੇ ਜੋ ਆਉਣ ਵਾਲਾ ਹੈ, ਉਸ ਵੱਲ ਦੇਖੋ। ਮੇਰੇ ਛੋਟੇ ਭਰਾ ਮੁਕੇਸ਼ ਨੂੰ ਜਨਮ ਦਿਨ ਦੀ ਮੁਬਾਰਕਬਾਦ, ਉਹ ਇਨਸਾਨ ਜਿਸ ਨੇ ਮੈਨੂੰ ਅਮੀਰ ਬਣਾਇਆ।" ਮੁਕੇਸ਼ ਤੇ ਮਹੇਸ਼ ਦੀ ਇਹ ਤਸਵੀਰ ਦੇਖ ਕੇ ਦੋਵਾਂ ਦੀ ਬਾਉਂਡਿੰਗ ਦਾ ਸਾਫ ਪਤਾ ਲੱਗਦਾ ਹੈ। ਮੁਕੇਸ਼ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ 1990 ‘ਚ ਵਿਨੋਦ ਖੰਨਾ ਦੀ ਫ਼ਿਲਮ ‘ਜੁਰਮ’ ਤੋਂ ਕੀਤੀ ਸੀ। ਉਸ ਨੇ ਬਾਕਸਆਫਿਸ ‘ਤੇ ਕੁਝ ਖਾਸ ਕਮਾਲ ਨਹੀਂ ਦਿਖਾਇਆ ਪਰ ਬਾਅਦ ‘ਚ ਦੋਵਾਂ ਭਰਾਵਾਂ ਦੀ ਜੋੜੀ ਨੇ ਮੁਕੇਸ਼ ਨੂੰ ਕਾਮਯਾਬੀ ਤੇ ਮਹੇਸ਼ ਭੱਟ ਨੂੰ ਅਮੀਰ ਬਣਾ ਦਿੱਤਾ। 1990 ‘ਚ ਹੀ ਮੁਕੇਸ਼ ਨੇ ਆਪਣੇ ਭਰਾ ਮਹੇਸ਼ ਦੀ ਡਾਇਰੈਕਟ ਕੀਤੀ ਫ਼ਿਲਮ ‘ਆਸ਼ਿਕੀ’ ਬਾਲੀਵੁੱਡ ਨੂੰ ਦਿੱਤੀ, ਜੋ ਬਲਾਕਬਸਟਰ ਫ਼ਿਲਮ ਸਾਬਤ ਹੋਈ। ਇਸ ਫ਼ਿਲਮ ਨਾਲ ਦੋ ਨਵੇਂ ਚਿਹਰੇ ਵੀ ਇੰਡਸਟਰੀ ਨੂੰ ਮਿਲੇ। ਇਹ ਫ਼ਿਲਮ ਟ੍ਰੈਂਡ ਸੈਟਰ ਬਣ ਗਈ ਜਿਸ ਦੇ ਗਾਣੇ ਵੀ ਕਾਫੀ ਪੌਪਲਰ ਹੋਏ ਸੀ। ਇਸ ਤੋਂ ਬਾਅਦ 1990 ‘ਚ ਇਨ੍ਹਾਂ ਭਰਾਵਾਂ ਦੀ ਜੋੜੀ ਨੇ ‘ਦਿਲ ਹੈ ਕੇ ਮਾਨਤਾ ਨਹੀਂ’, ‘ਸੜਕ’, ਤੇ ‘ਸਰ’ ਜਿਹੀਆਂ ਸੁਪਰਹਿੱਟ ਫ਼ਿਲਮਾਂ ਦਿੱਤੀਆਂ। ਇਨ੍ਹਾਂ ਤਿੰਨਾਂ ਫ਼ਿਲਮਾਂ ‘ਚ ਮਹੇਸ਼ ਭੱਟ ਦੀ ਧੀ ਪੂਜਾ ਭੱਟ ਨੂੰ ਹੀ ਕਾਸਟ ਕੀਤਾ ਗਿਆ। ਸਿਰਫ ਪੂਜਾ ਭੱਟ ਹੀ ਨਹੀਂ ਮੁਕੇਸ਼ ਭੱਟ ਨੇ ਆਪਣੇ ਭਾਣਜੇ ਇਮਰਾਨ ਹਾਸ਼ਮੀ ਨੂੰ ਵੀ ਆਪਣੀਆਂ ਫ਼ਿਲਮਾਂ ‘ਚ ਲਾਂਚ ਕੀਤਾ। ਮੁਕੇਸ਼ ਭੱਟ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਸਾਡੀ ਸਾਰੀ ਟੀਮ ਵੱਲੋਂ ਮੁਬਾਰਕਾਂ।