'ਵੀਰੇ ਦੀ ਵੈਡਿੰਗ' ਮਗਰੋਂ ਸੁਮਿਤ ਦੀ ਬਣੀ ਗੱਲ
ਏਬੀਪੀ ਸਾਂਝਾ | 05 Jun 2018 03:21 PM (IST)
ਮੁੰਬਈ: ਐਕਟਰ ਸੁਮਿਤ ਵਿਆਸ ਨੇ ਫ਼ਿਲਮ ‘ਵੀਰੇ ਦੀ ਵੈਡਿੰਗ’ ਤੋਂ ਕਾਫੀ ਤਾਰੀਫਾਂ ਹਾਸਲ ਕੀਤੀਆਂ ਹਨ। ਹੁਣ ਜਲਦੀ ਹੀ ਸੁਮਿਤ ਆਪਣੇ ਫੈਨਸ ਨੂੰ ਤੋਹਫਾ ਦੇਣ ਵਾਲੇ ਹਨ। ਸੁਮਿਤ ਦੀ ਐਕਟਿੰਗ ਨੂੰ ਫ਼ਿਲਮ ‘ਵੀਰੇ ਦੀ ਵੈਡਿੰਗ’ ‘ਚ ਮਿਲੇ ਪਿਆਰ ਕਰਕੇ ਹੁਣ ਉਹ ਜਲਦੀ ਹੀ ਵੈੱਬ ਸੀਰੀਜ਼ ‘ਚ ਨਜ਼ਰ ਆਉਣ ਵਾਲੇ ਹਨ। ਇਹ ਵੈੱਬ ਸੀਰੀਜ਼ ਹੈ ‘ਇਟਸ ਨੌਟ ਦੈਟ ਸਿੰਪਲ’। ਇਸ ਸੀਰੀਜ਼ ਦੇ ਪਹਿਲੇ ਪਾਰਟ ‘ਚ ਐਕਟਰਸ ਸਵਰਾ ਭਾਸਕਰ ਵੀ ਨਜ਼ਰ ਆਈ ਸੀ ਜੋ ਹੁਣ ਦੂਜੇ ਸੀਜ਼ਨ ‘ਚ ਵੀ ਨਜ਼ਰ ਆਵੇਗੀ। ਵਾਯਕਾਮ 18 ਦਾ ਡੀਜੀਟਲ ਪਲੇਟਫਾਰਮ ਦਾਨਿਸ਼ ਅਸਲਮ ਡਾਇਰੈਕਟ ਕਰ ਰਹੇ ਹਨ। ਸੁਮਿਤ ਨੇ ਆਪਣੇ ਇਸ ਸੀਰੀਜ਼ ਬਾਰੇ ਕਿਹਾ, "ਇਟਸ ਨੌਟ ਦੈਟ ਸਿੰਪਲ’ ਦਾ ਹਿੱਸਾ ਬਣ ਕੇ ਮੈਂ ਅਸਲ ‘ਚ ਬੇਹੱਦ ਖੁਸ਼ ਹਾਂ। ਮੈਨੂੰ ਲੱਗਦਾ ਹੈ ਕਿ ਸ਼ੋਅ ਬਣਾਉਣ ਦੇ ਹਿਸਾਬ ਨਾਲ ਇਹ ਕਾਫੀ ਮੈਚਿਊਰ ਕਹਾਣੀ ਸੀ ਤੇ ਇਸ ਨੂੰ ਔਡੀਅੰਸ ਦਾ ਕਾਫੀ ਚੰਗਾ ਹੁੰਗਾਰਾ ਵੀ ਮਿਲਿਆ ਹੈ। ਸ਼ੋਅ ਦੀ ਕਹਾਣੀ ਪੜ੍ਹ ਕੇ ਮੈਨੂੰ ਕਾਫੀ ਚੰਗਾ ਲੱਗਿਆ ਤੇ ਉਮੀਦ ਕਰਦਾ ਹਾਂ ਕਿ ਕਹਾਣੀ ਨਾਲ ਇਨਸਾਫ ਕਰ ਸਕੀਏ।" ਇਸ ਵੈੱਬ ਸੀਰੀਜ਼ ‘ਚ ਐਕਟਰ ਪੂਰਵ ਕੋਹਲੀ ਵੀ ਨਜ਼ਰ ਆਉਣਗੇ। ਇਸ ਸ਼ੋਅ ਦੀ ਪਹਿਲੀ ਸੀਰੀਜ਼ ‘ਚ ਵੀ ਸਵਰਾ ਭਾਸਕਰ ਲੀਡ ਰੋਲ ‘ਚ ਨਜ਼ਰ ਆਈ ਸੀ ਤੇ ਸੀਰੀਜ਼ ਦੀ ਕਹਾਣੀ ਉਨ੍ਹਾਂ ਦੇ ਕਿਰਦਾਰ ਦੇ ਆਲੇ-ਦੁਆਲੇ ਘੁੰਮਦੀ ਸੀ। ਹੁਣ ਸੀਰੀਜ਼ ਦੇ ਦੂਜੇ ਪਾਰਟ ‘ਚ ਸਵਰਾ ਤੇ ਸੁਮਿਤ ਦੀ ਜੋੜੀ ਦੇਖਣ ਨੂੰ ਮਿਲੇਗੀ। ਇਸ ਤੋਂ ਪਹਿਲਾ ਦੋਵੇਂ ਸਟਾਰ ‘ਵੀਰੇ ਦੀ ਵੈਡਿੰਗ’ ਫ਼ਿਲਮ ‘ਚ ਨਜ਼ਰ ਆ ਚੁੱਕੇ ਹਨ। ਇਸ ‘ਚ ਕਰੀਨਾ ਤੇ ਸ਼ਿਖਾ ਤਲਸਾਨੀਆ ਵੀ ਮੁੱਖ ਰੋਲ ‘ਚ ਸੀ। ਫ਼ਿਲਮ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਹੈ ਤੇ ਹੁਣ ਤੱਕ ਫ਼ਿਲਮ ਨੇ ਬਾਕਸਆਫਿਸ ‘ਤੇ 36 ਕਰੋੜ ਦੀ ਕਮਾਈ ਕਰ ਲਈ ਹੈ।