ਬਾਲੀਵੁੱਡ ਅਦਾਕਾਰਾ ਨਰਗਿਸ ਫਾਖਰੀ ਨੂੰ ਹਾਲ ਹੀ ਵਿੱਚ ਸ਼ਰਮਿੰਦਾ ਹੋਣਾ ਪਿਆ। ਆਪਣੀ ਫਿਲਮ 'ਬੈਨਜੋ' ਦੀ ਪ੍ਰਮੋਸ਼ਨ ਕਰ ਰਹੀ ਨਰਗਿਸ ਨੇ ਇਹ ਬੋਲਡ ਡ੍ਰੈੱਸ ਪਾ ਰੱਖੀ ਸੀ। ਪਰ ਜਦ ਇਸ ਡ੍ਰੈੱਸ ਵਿੱਚ ਨਰਗਿਸ ਇੱਕ ਟੀਵੀ ਸ਼ੋਅ 'ਤੇ ਗਈ ਤਾਂ ਉਹਨਾਂ ਨੂੰ ਕੈਮਰਾ 'ਤੇ ਨਹੀਂ ਆਉਣ ਦਿੱਤਾ ਗਿਆ।
ਖਬਰ ਹੈ ਕਿ ਸ਼ੋਅ ਦੀ ਟੀਮ ਨੇ ਨਰਗਿਸ ਨੂੰ ਡ੍ਰੈੱਸ ਪਿੰਨ-ਅਪ ਕਰਨ ਲਈ ਕਿਹਾ। ਕਿਉਂਕਿ ਛੋਟੇ ਪਰਦੇ ਲਈ ਅਸ਼ਲੀਲਤਾ ਵੱਧ ਹੋ ਗਈ ਸੀ। ਨਰਗਿਸ ਨੂੰ ਜਿਵੇਂ ਹੀ ਕਿਹਾ ਗਿਆ, ਉਹਨਾਂ ਨੇ ਡ੍ਰੈੱਸ ਪਿੰਨ-ਅਪ ਕਰ ਲਈ, ਜਿਸ ਤੋਂ ਬਾਅਦ ਸ਼ੂਟਿੰਗ ਸ਼ੁਰੂ ਹੋਈ।
ਨਰਗਿਸ ਨੇ ਹਾਲ ਹੀ ਵਿੱਚ ਬਿਆਨ ਦਿੱਤਾ ਸੀ ਕਿ ਬਾਲੀਵੁੱਡ ਵਿੱਚ ਲੋਕ ਉਹਨਾਂ ਨੂੰ ਛੋਟੇ ਕਪੜੇ ਪੁਆ ਕੇ ਵੇਚਦੇ ਹਨ। ਤਾਂ ਕੀ ਇਹ ਡ੍ਰੈੱਸ ਪਾਉਣਾ ਵੀ ਉਸ ਦਾ ਹਿੱਸਾ ਸੀ?